ਗਾਇਕ ਐਮੀ ਵਿਰਕ ਲੈ ਕੇ ਆ ਰਹੇ ਹਨ ਨਵਾਂ ਗਾਣਾ 

Written by  Rupinder Kaler   |  October 22nd 2019 10:26 AM  |  Updated: October 22nd 2019 10:26 AM

ਗਾਇਕ ਐਮੀ ਵਿਰਕ ਲੈ ਕੇ ਆ ਰਹੇ ਹਨ ਨਵਾਂ ਗਾਣਾ 

ਗਾਇਕ ਤੇ ਅਦਾਕਾਰ ਐਮੀ ਵਿਰਕ ਛੇਤੀ ਹੀ ਆਪਣਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ । ਐਮੀ ਵਿਰਕ ਦਾ ਇਹ ਗਾਣਾ ‘ਮਿੱਤਰਾ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੇ ਬੋਲ ਸਿਮਰ ਦੋਰਾਹਾ ਦੀ ਕਲਮ ਵਿੱਚੋਂ ਨਿਕਲੇ ਹਨ ਜਦੋਂ ਕਿ ਜਤਿੰਦਰ ਸ਼ਾਹ ਨੇ ਇਸ ਗਾਣੇ ਨੂੰ ਆਪਣੀਆਂ ਧੁਨਾਂ ਨਾਲ ਸਜਾਇਆ ਹੈ ।

https://www.instagram.com/p/B35_48YDQKx/

ਗਾਣੇ ਦੀ ਵੀਡੀਓ ਨਵਜੀਤ ਬੁੱਟਰ ਨੇ ਤਿਆਰ ਕੀਤੀ ਹੈ । ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਗਾਣਾ ਕਿਸ ਦਿਨ ਰਿਲੀਜ਼ ਕੀਤਾ ਜਾਵੇਗਾ ਇਸ ਦੀ ਡੇਟ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਸ਼ਾਇਦ ਐਮੀ ਆਪਣੇ ਪ੍ਰਸ਼ੰਸਕਾਂ ਨੂੰ ਸਰਪਰਾਈਜ਼ ਦੇਣ ਵਾਲੇ ਹਨ ।

https://www.instagram.com/p/B34ctpGD5xf/

ਐਮੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਕੁਝ ਦਿਨ ਪਹਿਲਾਂ ਹੀ ਫ਼ਿਲਮ ਨਿੱਕਾ ਜ਼ੈਲਦਾਰ-3 ਰਿਲੀਜ਼ ਹੋਈ ਹੈ । ਇਸ ਫ਼ਿਲਮ ਨੂੰ ਬਾਕਸ ਆਫ਼ਿਸ ਤੇ ਚੰਗਾ ਰਿਸਪਾਂਸ ਮਿਲਿਆ ਹੈ । ਇਸ ਤੋਂ ਇਲਾਵਾ ਐਮੀ ਰਣਵੀਰ ਸਿੰਘ ਦੀ ਫ਼ਿਲਮ 83 ਵਿੱਚ ਵੀ ਨਜ਼ਰ ਆਉਣਗੇ ।

https://www.instagram.com/p/B2wOtRGjnGb/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network