ਅੰਮ੍ਰਿਤ ਮਾਨ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ 'ਅਸੀਂ ਓਹ ਹੁੰਨੇ ਆਂ', ਪੋਸਟਰ ਸਾਂਝਾ ਕਰਕੇ ਦਿੱਤਾ ਸਰਪ੍ਰਾਈਜ਼

Written by  Lajwinder kaur   |  July 20th 2020 05:34 PM  |  Updated: July 20th 2020 05:34 PM

ਅੰਮ੍ਰਿਤ ਮਾਨ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ 'ਅਸੀਂ ਓਹ ਹੁੰਨੇ ਆਂ', ਪੋਸਟਰ ਸਾਂਝਾ ਕਰਕੇ ਦਿੱਤਾ ਸਰਪ੍ਰਾਈਜ਼

ਪੰਜਾਬੀ ਗਾਇਕ ਅੰਮ੍ਰਿਤ ਮਾਨ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਅਸੀਂ ਓਹ ਹੁੰਨੇ ਆਂ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ ।

  ਹੋਰ ਵੇਖੋ: ਨਵੀਂ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦਾ ਹੋਇਆ ਐਲਾਨ, ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਲੰਬੇ ਅਰਸੇ ਬਾਅਦ ਆਉਣਗੇ ਇਕੱਠੇ ਨਜ਼ਰ

ਆਪਣੇ ਨਵੇਂ ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ਹੈ, ‘ਹੋਜੋ ਤਕੜੇ ...'ਅਸੀਂ ਓਹ ਹੁੰਨੇ ਆਂ' । ਜਲਦੀ ਆ ਰਿਹਾ ਹੈ ਬਸ’ । ਇਸ ਪੋਸਟ ਉੱਤੇ ਪੰਜਾਬੀ ਗਾਇਕ ਐਮੀ ਵਿਰਕ, ਅਖਿਲ, ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕਮੈਂਟ ਕਰਕੇ ਮੁਬਾਰਕਾਂ ਦਿੱਤੀਆਂ ਨੇ ।

ਦੱਸ ਦਈਏ ਬੀਤੇ ਮਹੀਨੇ ਅੰਮ੍ਰਿਤ ਮਾਨ ਦੀ ਮਾਤਾ ਜੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ । ਜਿਸ ਕਰਕੇ ਅੰਮ੍ਰਿਤ ਮਾਨ ਕਾਫੀ ਦੁਖੀ ਸਨ । ਜਿਸ ਕਰਕੇ ਉਹ ਫਿਰ ਹਿੰਮਤ ਕਰਕੇ ਮਿਊਜ਼ਿਕ ਇੰਡਸਟਰੀ ‘ਚ ਮੁੜ ਤੋਂ ਸਰਗਰਮ ਹੋਣ ਜਾ  ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network