ਗੁਰਲੇਜ ਅਖਤਰ ਨਾਲ ‘ਜੀਜਾ ਜੀ’, ‘ਚੱਕਵੀਂ ਮੰਡੀਰ’ ਸਣੇ ਕਈ ਗੀਤ ਗਾਉਣ ਵਾਲੇ ਗਾਇਕ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ, ਮਹਿਲ ਕਲਾਂ ਦਾ ਰਹਿਣ ਵਾਲਾ ਸੀ ਗਾਇਕ

Written by  Shaminder   |  June 29th 2020 02:32 PM  |  Updated: June 29th 2020 02:32 PM

ਗੁਰਲੇਜ ਅਖਤਰ ਨਾਲ ‘ਜੀਜਾ ਜੀ’, ‘ਚੱਕਵੀਂ ਮੰਡੀਰ’ ਸਣੇ ਕਈ ਗੀਤ ਗਾਉਣ ਵਾਲੇ ਗਾਇਕ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ, ਮਹਿਲ ਕਲਾਂ ਦਾ ਰਹਿਣ ਵਾਲਾ ਸੀ ਗਾਇਕ

ਮਹਿਲ ਕਲਾਂ ਦੇ ਰਹਿਣ ਵਾਲੇ ਇੱਕ ਨੌਜਵਾਨ ਗਾਇਕ ਦੀ ਮੌਤ ਹੋ ਗਈ । ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸੀ ਜਾ ਰਹੀ ਹੈ । ਖ਼ਬਰਾਂ ਮੁਤਾਬਕ ਮਾਪਿਆਂ ਦਾ ਇਕਲੌਤਾ ਪੁੱਤਰ ਗਗਨਦੀਪ ਸਿੰਘ ਬੀਤੀ ਸ਼ਾਮ ਘਰ ਆਇਆ ਤਾਂ ਕੁਝ ਹੀ ਸਮੇਂ ਬਾਅਦ ਬੇਹੋਸ਼ ਹੋ ਕੇ ਡਿੱਗ ਪਿਆ । ਜਦੋਂ ਪਰਿਵਾਰਿਕ ਮੈਂਬਰਾਂ ਨੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ । ਪਰਿਵਾਰਿਕ ਮੈਂਬਰਾਂ ਮੁਤਾਬਕ ਨੌਜਵਾਨ ਦੀ ਬਾਂਹ ‘ਚ ਲੱਗੀ ਸਰਿੰਜ ਵੀ ਉਨ੍ਹਾਂ ਨੇ ਖੁਦ ਕੱਢੀ ।ਇਹ ਗਾਇਕ ਗਾਇਕੀ ਦੇ ਖੇਤਰ ਰਾਂਝੇ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਅਤੇ ਇਸੇ ਨਾਂਅ ਤੋਂ ਉਸ ਨੇ ਗੀਤ ਕੱਢੇ ਸਨ।

ਇਹ ਨੌਜਵਾਨ ਗਾਇਕੀ ਦਾ ਸ਼ੌਂਕ ਰੱਖਦਾ ਸੀ ਅਤੇ ਉਸ ਨੇ ਗੁਰਲੇਜ਼ ਅਖਤਰ ਨਾਲ ‘ਜੀਜਾ ਜੀ’ , ‘ਚੱਕਵੀਂ ਮੰਡੀਰ’ ਸਣੇ ਕਈ ਗੀਤ ਗਾਏ ਹਨ ਜੋ ਕਿ ਕਾਫੀ ਮਕਬੂਲ ਹੋਏ ਸਨ । ਇਸ ਦੇ ਨਾਲ ਉਸ ਨੇ ਇੱਕ ਗੀਤ ‘ਚਿੱਟੇ ਵਾਲੀ ਲਾਈਨ’ ਨਾਂਅ ਦਾ ਗੀਤ ਵੀ ਕੱਢਿਆ ਸੀ, ਜਿਸ ‘ਚ ਇੱਕ ਨਸ਼ੇੜੀ ਨੌਜਵਾਨ ਦੀ ਹਾਲਤ ਨੂੰ ਬਿਆਨ ਕੀਤਾ ਗਿਆ ਸੀ ।

ਪਰ ਇਹ ਗਾਇਕ ਖੁਦ ਹੀ ਨਸ਼ੇ ਦੀ ਲਪੇਟ ‘ਚ ਆਇਆ ਹੋਇਆ ਸੀ ।ਮ੍ਰਿਤਕ ਦੇ ਪਿਤਾ ਮੁਤਾਬਕ ਵਿਦੇਸ਼ ਜਾਣ ਅਤੇ ਗਾਇਕੀ ਦੇ ਚੱਕਰ ਲੱਖਾਂ ਰੁਪਏ ਖਰਾਬ ਕਰ ਚੁੱਕਿਆ ਸੀ ਅਤੇ ਨਸ਼ੇ ਦਾ ਆਦੀ ਹੋਣ ਕਾਰਨ ਲੱਖਾਂ ਰੁਪਏ ਦਾ ਨਸ਼ਾ ਖਾ ਚੁੱਕਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network