ਪੰਜਾਬੀ ਕਲਾਕਾਰਾਂ ਨੇ ਕਿਵੇਂ ਮਨਾਇਆ ਨਵਾਂ ਸਾਲ, ਦੇਖੋ ਵੀਡੀਓ

written by Lajwinder kaur | January 01, 2019

ਨਵਾਂ ਸਾਲ 2019 ਦਾ ਜਸ਼ਨ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਜਾ ਰਿਹਾ ਹੈ। ਗੱਲ ਕਰਦੇ ਹਾਂ ਆਪਣੇ ਵੱਖਰੇ ਅੰਦਾਜ਼ ਵਾਲੇ ਦੋਸਾਂਝਾਵਾਲੇ ਦੀ ਹਾਂ ਜੀ ਦਿਲਜੀਤ ਦੋਸਾਂਝ ਨੇ ਬੜੇ ਹੀ ਫਨੀ ਅੰਦਾਜ਼ ਦੇ ਨਾਲ ਨਵੇਂ ਸਾਲ ਦੀ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਦਿਲਜੀਤ ਨੇ ਅੱਤਰੰਗੇ ਕਪੜੇ ਪਾਏ ਹੋਏ ਨੇ ਤੇ ਰਸੋਈ ‘ਚ ਖੜ੍ਹੇ ਹੋਏ ਹਨ। ਵੀਡੀਓ ‘ਚ ਦਿਲਜੀਤ ਖਾਣਾ ਬਣਾਉਂਦੇ ਨਜ਼ਰ ਆ ਰਹੇ ਨੇ, ਉਨ੍ਹਾਂ ਦਾ ਕੂਕਰ ਸਿਟੀਆਂ ਮਾਰ ਰਿਹਾ ਹੈ। ਉਨ੍ਹਾਂ ਦੇ ਦੱਸਿਆ ਕਿ 2019 ‘ਚ ਉਹ ਘਰ ਦੇ ਹੋਰ ਕੰਮ ਕਾਜ਼ ਸਿਖ ਕੇ ਘਰਦਿਆਂ ਨੂੰ ਖੁਸ਼ ਰੱਖਣਗੇ ਤੇ ਨਾਲ ਹੀ ਉਹਨਾਂ ਨੇ ਆਪਣੇ ਫੈਨਜ਼ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਮਾਤਾ-ਪਿਤਾ ਤੇ ਚਾਹੁਣ ਵਾਲਿਆਂ ਦਾ ਖਿਆਲ ਰੱਖੋ। ਵੀਡੀਓ ‘ਚ ਦਿਲਜੀਤ ਨੇ ਕਿਹਾ ਕਿ ਉਹ ਆਲੂ ਦੇ ਪਰਾਠੇ ਬਣਾ ਰਹੇ ਹਨ।

https://www.instagram.com/p/BsDw22jlDQD/

ਹੋਰ ਵੇਖੋ: ਦੇਖੋ ਵੀਡੀਓ, ਰਾਖੀ ਸਾਵੰਤ ਨੇ ਲਾਏ ਗੁਰਦਾਸ ਮਾਨ ਦੇ ਪੈਰੀ ਹੱਥ

ਗੱਲ ਕਰਦੇ ਹਾਂ ਅਦਾਕਾਰ ਰਣਵਿਜੇ ਸਿੰਘ ਦੀ ਜਿਹਨਾਂ ਨੇ ਆਪਣੀ ਬੇਟੀ ਕਾਇਨਾਤ ਦੇ ਨਾਲ ਵੀਡੀਓ ਪਾ ਕੇ ਹੈਪੀ ਨਿਊ ਇਅਰ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੀ ਬੇਟੀ ਨੇ ਬਹੁਤ ਪਿਆਰੇ ਤਰੀਕੇ ਨਾਲ ਹੈਪੀ ਨਿਊ ਇਅਰ ਕਿਹਾ ਹੈ। ਟੀ.ਵੀ ਦੇ ਮਸ਼ਹੂਰ ਸ਼ੋਅ ਰੌਡੀਜ਼ ਨੂੰ ਰਣਵਿਜੇ ਸਿੰਘ ਨੇ ਹੋਸਟ ਦੇ ਨਾਲ ਨਾਲ ਜੱਜ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਰਣਵਿਜੇ ਨੇ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।

https://www.instagram.com/p/BsFUEw8AIM7/

ਹੋਰ ਵੇਖੋ: ‘ਆਂਖ ਮਾਰੇ’ ‘ਤੇ ਮੀਕਾ ਸਿੰਘ ਨੇ ਲਾਏ ਹਵਾਈ ਜ਼ਹਾਜ ‘ਚ ਠੁਮਕੇ, ਦੇਖੋ ਵੀਡੀਓ

ਮਸ਼ਹੂਰ ਗੀਤਕਾਰ ਜਾਨੀ ਨੇ ਵੀ ਵੀਡੀਓ ਪਾ ਕੇ ਆਪਣੇ  ਫੈਨਜ਼ ਨੂੰ ਵਧਾਈਆਂ ਦਿੱਤੀਆਂ। ਉਹਨਾਂ ਦੇ ਗੀਤਾਂ ਨੂੰ ਇੰਨਾ ਪਿਆਰ ਦੇਣ ਲਈ ਜਾਨੀ ਨੇ ਸਰੋਤਿਆਂ ਦਾ ਧੰਨਵਾਦ ਕੀਤਾ।

https://www.instagram.com/p/BsFbL9fgyb9/

You may also like