ਸਾਬਰ ਕੋਟੀ ਦੇ ਬੇਟੇ ਦਾ ਗਾਣਾ ਸੁਣਕੇ ਫੁੱਟ-ਫੁੱਟ ਕੇ ਰੋਈਂ ਗੁਰਲੇਜ਼ ਅਖਤਰ, ਦੇਖੋ ਵੀਡਿਓ
ਸਾਬਰ ਕੋਟੀ ਦੇ ਦੇਹਾਂਤ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ, ਇਸ ਨੂੰ ਲੈ ਕੇ ਉਹਨਾਂ ਦੇ ਪਿੰਡ ਕੋਟ ਕਰਾਰ ਖਾਨ ਵਿੱਚ ਉਹਨਾਂ ਦੀ ਪਹਿਲੀ ਬਰਸੀ ਮਨਾਈ ਗਈ । ਇਸ ਮੌਕੇ ਸ਼ਾਹਕੋਟ ਘਰਾਨੇ ਦੇ ਉਸਤਾਦ ਪੂਰਨ ਸ਼ਾਹ ਕੋਟੀ ਸਮੇਤ ਕਈ ਵੱਡੇ ਗਾਇਕਾਂ ਨੇ ਹਾਜ਼ਰੀ ਲਗਵਾਈ । ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਗਾਇਕਾਂ ਨੇ ਸਾਬਰ ਕੋਟੀ ਦੇ ਗਾਣੇ ਗਾ ਕੇ ਉਹਨਾਂ ਨੂੰ ਸਰਧਾਂਜਲੀ ਦਿੱਤੀ ।
sabar koti family
ਪਰ ਜਦੋਂ ਸਾਬਰ ਕੋਟੀ ਦੇ ਬੇਟੇ ਐਲਐਕਸ ਕੋਟੀ ਨੇ ਮਾਈਕ ਫੜਕੇ ਸਾਬਰ ਕੋਟੀ ਦਾ ਗਾਣਾ ਤਾਰਾ ਅੰਬਰਾਂ 'ਤੇ ਕੋਈ ਕੋਈ ਹੈ ਗਾਇਆ ਤਾਂ ਪ੍ਰੋਗਰਾਮ ਵਿੱਚ ਮੌਜੂਦ ਕਈ ਗਾਇਕਾਂ ਦੀ ਅੱਖਾਂ ਭਰ ਆਈਆਂ । ਇਹਨਾਂ ਗਾਇਕਾਂ ਵਿੱਚੋਂ ਸਭ ਤੋਂ ਵੱਧ ਭਾਵੁਕ ਗਾਇਕਾ ਗੁਰਲੇਜ਼ ਅਖਤਰ ਹੋਈ ।
https://www.youtube.com/watch?v=GQl_ahH70PI
ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਾਫ ਦੇਖੇ ਜਾ ਰਹੇ ਸਨ । ਇਸ ਗਾਣੇ ਤੋਂ ਬਾਅਦ ਗੁਰਲੇਜ਼ ਅਖਤਰ ਸਟੇਜ਼ ਤੇ ਆਈ ਤੇ ਉਹਨਾਂ ਨੇ ਕਿਹਾ ਕਿ ਐਲਐਕਸ ਦੇ ਗਾਣੇ ਨੇ ਉਹਨਾਂ ਨੂੰ ਭਾਵੁਕ ਕਰ ਦਿੱਤਾ ਹੈ ਕਿਉਂਕਿ ਉਸ ਦੀ ਝਲਕ ਵਿੱਚ ਸਾਬਰ ਕੋਟੀ ਦੀ ਝਲਕ ਦਿਖਾਈ ਦਿੰਦੀ ਹੈ ।