ਪਹਿਲੀ ਵਾਰ ਨਜ਼ਰ ਆਈਆਂ ਹਰਭਜਨ ਮਾਨ ਦੀਆਂ ਭੈਣਾਂ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਆ ਰਹੀਆਂ ਭਰਜਾਈ-ਨਣਦਾਂ ਦੀਆਂ ਇਹ ਤਸਵੀਰਾਂ

written by Lajwinder kaur | July 06, 2020 11:37am

ਪੰਜਾਬੀ ਗਾਇਕ ਹਰਭਜਨ ਮਾਨ ਜਿਹਨਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਆਪਣਾ ਖ਼ੂਨ ਪਰਾਇਆ ਹੁੰਦਾ’ ਦੇ ਨਾਲ ਦਰਸ਼ਕਾਂ ਦੇ ਰੁਬੂਰ ਹੋਏ ਸਨ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹੋਰ ਵੇਖੋ:ਹਰਭਜਨ ਮਾਨ ਕਰ ਰਹੇ ਨੇ ਲਹਿੰਦੇ ਪੰਜਾਬ ਦੇ ਇਸ ਬਜ਼ੁਰਗ ਦੀ ਖੁਹਾਇਸ਼ ਪੂਰੀ ਕਰਨ ਦੀ ਕੋਸ਼ਿਸ, ਗਾਇਕ ਨੇ ਵੀਡੀਓ ਸ਼ੇਅਰ ਕਰਕੇ ਮੰਗਿਆ ਫੋਨ ਨੰਬਰ

ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਪਹਿਲੀ ਵਾਰ ਹਰਭਜਨ ਮਾਨ ਦੀ ਭੈਣਾਂ ਦੀ ਤਸਵੀਰਾਂ ਸਾਹਮਣੇ ਆਈਆਂ ਨੇ ।

ਇਨ੍ਹਾਂ ਤਸਵੀਰਾਂ ‘ਚ ਹਰਭਜਨ ਮਾਨ ਦੀ ਲਾਈਫ ਪਾਟਨਰ ਤੇ ਵੱਡੀਆਂ ਭੈਣਾਂ ਨਜ਼ਰ ਆ ਰਹੀਆਂ ਨੇ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ।  ਹਰਭਜਨ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦਿੱਤੇ ਨੇ । ਜੇ ਗੱਲ ਕਰੀਏ ਹਰਭਜਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ਪੀ.ਆਰ ਦੇ ਨਾਲ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

You may also like