ਪੰਜਾਬ ਪੁਲਿਸ ਦੀ ਵਰਦੀ 'ਚ ਕਿਹੜਾ ਪੰਜਾਬੀ ਗਾਇਕ ਪਾਉਂਦਾ ਹੈ ਧੱਕ ?

written by Aaseen Khan | May 13, 2019

ਪੰਜਾਬੀ ਪੁਲਿਸ ਦੀ ਵਰਦੀ 'ਚ ਕਿਹੜਾ ਪੰਜਾਬੀ ਗਾਇਕ ਪਾਉਂਦਾ ਹੈ ਧੱਕ, ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਆਕਾਰ ਦਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ 'ਚ ਹਰ ਰਿਸ਼ਤੇ, ਕੰਮ, ਅਤੇ ਜਗ੍ਹਾ ਨੂੰ ਲੈ ਕੇ ਗੀਤ ਬਣਦੇ ਰਹਿੰਦੇ ਹਨ। ਅਜਿਹਾ ਹੀ ਮਹਿਕਮਾ ਹੈ ਪੰਜਾਬ ਪੁਲਿਸ ਜਿਸ 'ਤੇ ਵੇ ਬਹੁਤ ਸਾਰੇ ਗੀਤ ਬਣੇ ਹਨ। ਗੀਤ ਕੋਈ ਵੀ ਹੋਵੇ ਪਰ ਸਾਡੇ ਪੰਜਾਬੀ ਗਾਇਕ ਅਕਸਰ ਹੀ ਪੰਜਾਬ ਪੁਲਿਸ ਦੀ ਵਰਦੀ 'ਚ ਨਜ਼ਰ ਆਉਂਦੇ ਰਹਿੰਦੇ ਹਨ, ਜਿੰਨ੍ਹਾਂ ਨੂੰ ਉਹਨਾਂ ਦੇ ਪ੍ਰਸੰਸ਼ਕ ਵੀ ਪਸੰਦ ਕਰਦੇ ਹਨ।ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਗੀਤ ਦਿਖਾਉਣ ਜਾ ਰਹੇ ਹਨ ਜਿੰਨ੍ਹਾਂ ਵੱਖ ਵੱਖ ਪੰਜਾਬੀ ਗਾਇਕਾਂ ਨੇ ਪੁਲਿਸ ਅਫ਼ਸਰ ਦਾ ਕਿਰਦਾਰ ਸਕਰੀਨ 'ਤੇ ਨਿਭਾਇਆ ਹੈ। ਗਗਨ ਕੋਕਰੀ ਦਾ 2017 'ਚ ਆਇਆ ਗੀਤ 'ਜਿਅਲਸੀ' 'ਚ ਗਗਨ ਕੋਕਰੀ ਪੁਲਿਸ ਅਫ਼ਸਰ ਦੀ ਵਰਦੀ 'ਚ ਨਜ਼ਰ ਆਏ ਸੀ। ਇਹ ਗਾਣਾ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਅਨਮੋਲ ਗਗਨ ਮਾਨ ਦਮਦਾਰ ਗਾਇਕਾ ਜਿਹੜੇ ਪੁਲਿਸ ਦੀ ਵਰਦੀ 'ਚ ਨਜ਼ਰ ਆ ਚੁੱਕ ਹੈ। 2017 'ਚ ਆਏ ਗੀਤ ਕੋਲਾ V/S ਮਿਲਕ 'ਚ ਅਨਮੋਲ ਗਗਨ ਮਾਨ ਪੁਲਿਸ ਦੀ ਵਰਦੀ 'ਚ ਨਜ਼ਰ ਆ ਚੁੱਕੇ ਹਨ। ਉਹਨਾਂ ਦਾ ਇਹ ਗੀਤ ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਬੱਬੂ ਮਾਨ ਗਾਇਕੀ ਗੀਤਕਾਰੀ ਅਤੇ ਅਦਾਕਾਰੀ 'ਚ ਪੰਜਾਬੀ ਇੰਡਸਟਰੀ 'ਚ ਬਹੁਤ ਵੱਡਾ ਨਾਮ ਹੈ। 2014 'ਚ ਬੱਬੂ ਮਾਨ ਦੀ ਫ਼ਿਲਮ ਆਈ ਸੀ 'ਬਾਜ਼' ਜਿਸ 'ਚ ਬੱਬੂ ਮਾਨ ਨੇ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ 'ਚ ਉਹਨਾਂ ਨੇ ਪੁਲਿਸ ਲਈ ਗੀਤ ਵੀ ਗਾਇਆ ਹੈ। ਪੰਜਾਬ ਦੇ ਨਾਮਵਰ ਗਾਇਕ ਹਰਦੀਪ ਗਰੇਵਾਲ ਨੇ 2015 'ਚ ਆਏ ਗੀਤ 'ਠੋਕਰ' ਨਾਲ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਗੀਤ 'ਚ ਹਰਦੀਪ ਗਰੇਵਾਲ ਗਰੀਬੀ ਦੇ ਹਲਾਤਾਂ 'ਚ ਮਿਹਨਤ ਕਰਦੇ ਹਨ ਅਤੇ ਡੀ.ਐੱਸ.ਪੀ. ਦਾ ਅਹੁਦਾ ਪ੍ਰਾਪਤ ਕਰਦੇ ਹਨ। ਇਸ ਗੀਤ ਦੇ ਆਖਿਰ ਚ ਹਰਦੀਪ ਗਰੇਵਾਲ ਪੁਲਿਸ ਦੀ ਵਰਦੀ 'ਚ ਨਜ਼ਰ ਆਏ ਸੀ। ਹੋਰ ਵੇਖੋ : 'ਜ਼ਿੰਦਗੀ ਜ਼ਿੰਦਾਬਾਦ' ਫਿਲਮ ਦੇ ਸੈੱਟ 'ਤੇ ਮਿੰਟੂ ਗੁਰਸਰੀਆ ਦੀ ਲੁੱਕ 'ਚ ਨਜ਼ਰ ਆਏ ਨਿੰਜਾ ਹਾਲ ਹੀ 'ਚ ਰਾਜਵੀਰ ਜਵੰਦਾ ਦਾ ਗੀਤ 'ਹੋਣ ਵਾਲਾ ਸਰਦਾਰ ਰਿਲੀਜ਼ ਹੋਇਆ ਹੈ ਜਿਸ 'ਚ ਰਾਜਵੀਰ ਜਵੰਦਾ ਪੰਜਾਬੀ ਪੁਲਿਸ ਦੀ ਵਰਦੀ 'ਚ ਪ੍ਰਸੰਸ਼ਕਾਂ ਦਾ ਦਿਲ ਜਿੱਤ ਰਹੇ ਹਨ।

0 Comments
0

You may also like