ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਰਮਾਤਮਾ ਕੀਤਾ ਸ਼ੁਕਰਾਨਾ, ਦੇਖੋ ਤਸਵੀਰਾਂ

written by Lajwinder kaur | August 31, 2022

Singer Inderjit Nikku visits Golden Temple with his family: ਬੀਤੇ ਦਿਨੀਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਆਪਣੀ ਇੱਕ ਵੀਡੀਓ ਨੂੰ ਲੈ ਕੇ ਸੁਰਖੀਆਂ ਚ ਆ ਗਏ ਸਨ। ਜਿਸ ‘ਚ ਉਹ ਕਿਸੇ ਇੱਕ ਬਾਬੇ ਦੇ ਦਰਬਾਰ ‘ਚ ਆਪਣੀਆਂ ਸਮੱਸਿਆਵਾਂ ਨੂੰ ਬਿਆਨ ਕਰਦੇ ਹੋਏ ਨਜ਼ਰ ਆਏ। ਜਿਸ ਤੋਂ ਬਾਅਦ ਕਈ ਲੋਕਾਂ ਨੇ ਤਾਂ ਉਨ੍ਹਾਂ ਨੂੰ ਟ੍ਰੋਲ ਕੀਤਾ, ਪਰ ਵੱਡੀ ਗਿਣਤੀ ਪ੍ਰਸ਼ੰਸਕਾਂ ਤੇ ਪੰਜਾਬੀ ਕਲਾਕਾਰ ਭਾਈਚਾਰੇ ਨੇ ਇੰਦਰਜੀਤ ਨਿੱਕੂ ਦਾ ਸਮਰਥਨ ਕੀਤਾ। ਦਿਲਜੀਤ ਦੋਸਾਂਝ ਤੋਂ ਲੈ ਕੇ ਗਿੱਪੀ ਗਰੇਵਾਲ ਤੱਕ ਨੇ ਇੰਦਰਜੀਤ ਨਿੱਕੂ ਲਈ ਮਦਦ ਦਾ ਹੱਥ ਵਧਾਇਆ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਇੰਦਰਜੀਤ ਨਿੱਕੂ ਨੂੰ ਦਿੱਤਾ ਸਮਰਥਨ, ‘Yaar Mera Titliaan Warga’ ਦੇ ਪ੍ਰਮੋਸ਼ਨਲ ਟੂਰ ‘ਚ ਸ਼ਾਮਿਲ ਕੀਤਾ ਇੰਦਰਜੀਤ ਨਿੱਕੂ ਨੂੰ

inside image of golden temple image From instagram

ਦੱਸ ਦਈਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਜੋ ਕਿ ਕੰਟਰੋਵਰਸੀ ਤੋਂ ਬਾਅਦ ਪਹਿਲੀ ਵਾਰ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨਾਲ ਮੱਥਾ ਟੇਕਿਆ ਅਤੇ ਆਪਣੀ ਗਲਤੀ ਮੰਨੀ ਅਤੇ ਗੁਰੂ ਦੀ ਸ਼ਰਨ ਵਿਚ ਆਉਣ ਦੀ ਗੱਲ ਆਖੀ। ਉਨ੍ਹਾਂ ਨੇ ਲੋਕਾਂ ਤੋਂ ਮਿਲ ਰਹੇ ਪਿਆਰ ਲਈ ਧੰਨਵਾਦ ਵੀ ਕੀਤਾ।

inside image of singer inderjit nikku image From instagram

ਇੰਦਰਜੀਤ ਨਿੱਕੂ ਮੰਗਲਵਾਰ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਾਫ਼ੀ ਸਮਾਂ ਗੁਰੂ ਘਰ ਵਿੱਚ ਬਿਤਾਇਆ। ਨਿੱਕੂ ਨੇ ਸਭ ਨੂੰ ਮਿਲਕੇ ਰਹਿਣ ਦੀ ਗੱਲ ਆਖੀ ਤੇ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਹਾਂ ਉੱਤੇ ਤੁਰਨ ਲਈ ਕਿਹਾ।

ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਵੀਡੀਓ ਦਰਬਾਰ ਸਾਹਿਬ ਤੋਂ ਵੀ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਗਾਇਕ ਇੰਦਰਜੀਤ ਨਿੱਕੂ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਨੂੰ ਦਰਸ਼ਕਾਂ ਦੇ ਕੋਲੋ ਖੂਬ ਪਿਆਰ ਮਿਲ ਰਿਹਾ ਹੈ। ਬਹੁਤ ਜਲਦ ਉਹ ਵਿਦੇਸ਼ਾਂ 'ਚ ਆਪਣੇ ਮਿਊਜ਼ਿਕ ਸ਼ੋਅ ਲਗਾਉਂਦੇ ਹੋਏ ਨਜ਼ਰ ਆਉਣਗੇ।

Inderjit Nikku , image From instagram

 

View this post on Instagram

 

A post shared by Inderjit Nikku (@inderjitnikku)

You may also like