ਗਾਇਕ ਜੱਸਦੀਪ ਦਾ ਆ ਰਿਹਾ ਹੈ ਨਵਾਂ ਗਾਣਾ

Written by  Rupinder Kaler   |  October 09th 2019 04:04 PM  |  Updated: October 09th 2019 04:04 PM

ਗਾਇਕ ਜੱਸਦੀਪ ਦਾ ਆ ਰਿਹਾ ਹੈ ਨਵਾਂ ਗਾਣਾ

ਗਾਇਕ ਜੱਸਦੀਪ ਦਾ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ । 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ 'Cute' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਸਭ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਗਾਣੇ ਦਾ ਪੋਸਟਰ ਸਾਂਝਾ ਕਰਕੇ ਦਿੱਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜੱਸਦੀਪ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਣੇ ਦੇ ਬੋਲ ਨਾਗੀ ਨੇ ਲਿਖੇ ਹਨ ਜਦੋਂ ਕਿ ਗਾਣੇ ਨੂੰ ਮਿਊਜ਼ਿਕ Oka ਨੇ ਦਿੱਤਾ ਸੀ ।

https://www.instagram.com/p/B3Wxm64gMP2/?utm_source=ig_web_copy_link

ਗਾਣੇ ਦੀ ਵੀਡੀਓ ਬਲਜੀਤ ਸਿੰਘ ਦਿਓ ਨੇ ਤਿਆਰ ਕੀਤਾ ਹੈ । ਗਾਣੇ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।ਜਿਸ ਤਰ੍ਹਾਂ ਦਾ ਜੱਸਦੀਪ ਦੇ ਗਾਣੇ ਦਾ ਪੋਸਟਰ ਤੇ ਟਾਈਟਲ ਹੈ, ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਰੋਮਾਂਟਿਕ ਹੈ ।ਜੱਸਦੀਪ ਦੇ ਪ੍ਰਸ਼ੰਸਕ ਉਸ ਦੇ ਇਸ ਗਾਣੇ ਦਾ ਇੰਤਜ਼ਾਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network