ਗਾਇਕ ਕੁਲਬੀਰ ਝਿੰਜਰ ਛੇਤੀ ਮਾਰਨ ਵਾਲੇ ਹਨ ‘ਗੇੜੀ’

Written by  Rupinder Kaler   |  October 17th 2019 10:52 AM  |  Updated: October 17th 2019 10:52 AM

ਗਾਇਕ ਕੁਲਬੀਰ ਝਿੰਜਰ ਛੇਤੀ ਮਾਰਨ ਵਾਲੇ ਹਨ ‘ਗੇੜੀ’

ਗਾਇਕ ਕੁਲਬੀਰ ਝਿੰਜਰ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਗੇੜੀ’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦੇ ਬੋਲ ਕੁਲਬੀਰ ਝਿੰਜਰ ਨੇ ਖੁਦ ਲਿਖੇ ਹਨ । ਇਸ ਗਾਣੇ ਨੂੰ ਮਿਊਜ਼ਿਕ ਵੈਸਟਨ ਪੈਂਡੂ ਨੇ ਦਿੱਤਾ ਹੈ, ਜਦੋਂ ਕਿ ਇਸ ਦੀ ਵੀਡੀਓ ਟਰੂ ਰੂਟਸ ਨੇ ਤਿਆਰ ਕੀਤੀ ਹੈ । ਇਸ ਗਾਣੇ ਨੂੰ ਵਿਹਲੀ ਜਨਤਾ ਦੇ ਲੇਬਲ ਹੇਠ ਹੀ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B3GSgMblvIm/

ਕੁਲਬੀਰ ਝਿੰਜਰ ਦੇ ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਕਾਫੀ ਸਮੇਂ ਤੋਂ ਬਾਅਦ ਉਹ ਕੋਈ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਤੋਂ ਪਹਿਲਾਂ ਕੁਲਬੀਰ ਨੇ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/B3r6d6oF_LI/?utm_source=ig_web_copy_link

ਕਲਾਸ ਰੂਮ, ਜਿੰਦ ਮਾਹੀ, ਫਕਰਾਂ ਦੀ ਜ਼ਿੰਦਗੀ ਸਮੇਤ ਹੋਰ ਬਹੁਤ ਸਾਰੇ ਹਿੱਟ ਗਾਣੇ ਕੁਲਬੀਰ ਨੇ ਦਿੱਤੇ ਹਨ । ਕੁਲਬੀਰ ਦੇ ਗੇੜੀ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਗਾਣਾ ਵੀ ਮੁੰਡਿਆਂ ਨੂੰ ਆਪਣੇ ਕਾਲਜ ਦੇ ਦਿਨ ਯਾਦ ਕਰਵਾ ਦੇਵੇਗਾ ਕਿਉਂਕਿ ਜਿਸ ਤਰ੍ਹਾਂ ਦਾ ਗਾਣੇ ਦਾ ਟਾਈਟਲ ਹੈ ਉਸ ਤੋਂ ਇਹ ਹੀ ਸਾਫ ਹੁੰਦਾ ਹੈ ਕਿ ਇਹ ਗਾਣਾ ਕਾਲਜ ਲਾਈਫ ਦੇ ਆਲੇ ਦੁਆਲੇ ਘੁੰਮੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network