ਏ ਆਰ ਰਹਿਮਾਨ ਨੂੰ ਮਿਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ, ਤਸਵੀਰਾਂ ਸ਼ੇਅਰ ਕਰਦੇ ਹੋਏ ਜਵੰਦਾ ਨੇ ਦੱਸਿਆ AR Rahman ਸਾਬ੍ਹ ਦੀ ਸਾਦਗੀ ਬਾਰੇ

written by Lajwinder kaur | May 25, 2022

ਭਾਰਤੀ ਫ਼ਿਲਮ ਇੰਡਸਟਰੀ ਦੇ ਆਸਕਰ ਐਵਾਰਡ ਜੇਤੂ ਸੰਗੀਤਕਾਰ ਏ ਆਰ ਰਹਿਮਾਨ ਜਿਨ੍ਹਾਂ ਨੂੰ ਮਿਲਿਆ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਹੈ। ਜੀ ਹਾਂ ਅਜਿਹਾ ਹੀ ਇੱਕ ਸਫ਼ਨਾ ਸੱਚ ਹੋਇਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ, ਉਹ ਦਿੱਗਜ ਸੰਗੀਤਕਾਰ ਏ ਆਰ ਰਹਿਮਾਨ ਨੂੰ ਮਿਲੇ ਨੇ। ਜਿਸ ਦੀ ਖੁਸ਼ੀ Rajvir Jawanda ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ‘Pehli Mulaqat’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਗੁਰਨਾਮ ਭੁੱਲਰ ਤੇ ਦਿਲਜੀਤ ਦੀ ਲਵ ਕਮਿਸਟਰੀ

image of rajvir jawanda feature image Image from Instagram

ਗਾਇਕ ਰਾਜਵੀਰ ਜਵੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਏ ਆਰ ਰਹਿਮਾਨ ਸਾਬ੍ਹ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦੁਨੀਆਂ ਵਿੱਚ ਜਿੰਨੇ ਵੀ ਮਹਾਨ ਬੰਦੇ ਹੋਏ ਹਨ ਉਹਨਾਂ ਦੀ ਮਹਾਨਤਾ ਉਨ੍ਹਾਂ ਦੀ ਸਾਦਗੀ ਕਾਰਨ ਹੈ। ਏ ਆਰ ਰਹਿਮਾਨ ਸਾਬ੍ਹ ਨੂੰ ਮਿਲ ਕੇ ਇਹ ਗੱਲ ਦੀ ਸੱਚਾਈ ਪਤਾ ਲੱਗੀ’

insdie image of rajvir jawanda Image from Instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਚੰਗੀ ਕਿਸਮਤ ਨਾਲ ਉਹਨਾਂ ਦੇ ਸਟੂਡੀਓ ਵਿੱਚ ਗਾਉਣ ਦਾ ਮੌਕਾ ਮਿਲਿਆ’ । ਜੀ ਹਾਂ ਗਾਇਕ ਰਾਜਵੀਰ ਜਵੰਦਾ ਏ ਆਰ ਰਹਿਮਾਨ ਦੇ ਸਟੂਡੀਊ ‘ਚ ਗੀਤ ਗਾਇਆ ਹੈ। ਰਾਜਵੀਰ ਜਵੰਦਾ ਨੇ ਨਾਲ ਹੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਚ ਉਹ ਏ ਆਰ ਰਹਿਮਾਨ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 

Rajvir Jawanda Image from Instagram

 

ਜੇ ਗੱਲ ਕਰੀਏ ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ।  ਉਹ ਕੰਗਨੀ, ਮੁਕਾਬਲਾ ਮੁਕਾਬਲਾ, ਕੇਸਰੀ ਝੰਡੇ, ਲੈਂਡਲੌਰਡ, ਸ਼ੌਕੀਨ ਕੰਗਨੀ, ਮੁਕਾਬਲਾ, ਥਾਰ ਤੇ ਸਰਨੇਮ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਚੁੱਕੇ ਹਨ। ਬਹੁਤ ਜਲਦ ਉਹ ਆਪਣੇ ਫ਼ਿਲਮੀ ਪ੍ਰੋਜੈਕਟਸ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।

ਹੋਰ ਪੜ੍ਹੋ : ਦੀਪ ਸਿੱਧੂ ਦੀ ‘ਗਰਲ ਫ੍ਰੈਂਡ’ ਰੀਨਾ ਰਾਏ ਆਪਣੇ ਜਨਮਦਿਨ ‘ਤੇ ਦੀਪ ਨੂੰ ਯਾਦ ਕਰਦੇ ਹੋਈ ਭਾਵੁਕ, ਸਾਂਝਾ ਕੀਤਾ ਦੀਪ ਵੱਲੋਂ ਲਿਖਿਆ ਨੋਟ

You may also like