ਸੁਰ ਸਮਰਾਟ ਚਰਨਜੀਤ ਆਹੂਜਾ ਦੇ ਮਿਊਜ਼ਿਕ ਦੇ ਨਾਲ ਰਿਲੀਜ਼ ਹੋਇਆ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘Sucha Soorma’, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | June 13, 2021

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਇੱਕ ਤੋਂ ਬਾਅਦ ਇੱਕ ਗੀਤ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ। ਇਸ ਵਾਰ ਉਹ ਜੋਸ਼ੀਲਾ ਤੇ ਸੱਚੀਆਂ ਗੱਲਾਂ ਨੂੰ ਬਿਆਨ ਕਰਦਾ ਗੀਤ ‘ਸੁੱਚਾ ਸੂਰਮਾ’ ਲੈ ਕੇ ਆਏ ਨੇ। ਗੀਤ ਦਾ ਆਡੀਓ ਵੀਡੀਓ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

sucha soorma song out now Image Source: youtube
ਹੋਰ ਪੜ੍ਹੋ : ਨੀਰੂ ਬਾਜਵਾ ਨੇ ਸਾਂਝਾ ਕੀਤਾ ਧੀ ਅਨਾਇਆ ਦਾ ਪਹਿਲਾ ਫੋਟੋਸ਼ੂਟ ਦਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
: ਰੇਦਾਨ ਹੰਸ ਆਪਣੇ ਤਾਏ ਨਵਰਾਜ ਹੰਸ ਦੇ ਨਾਲ ਖੇਡਦਾ ਆਇਆ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਤਾਏ-ਭਤੀਜੇ ਦਾ ਇਹ ਅੰਦਾਜ਼
charnjit Image Source: Instagram
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਕਾਰ ਚਰਨ ਲਿਖਾਰੀ ਦੀ ਕਲਮ ‘ਚੋਂ ਨਿਕਲੇ ਨੇ । ਇਹ ਗੀਤ ਇਸ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਨੂੰ ਸੰਗੀਤਕ ਧੁਨਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਸੁਰ ਸਮਰਾਟ ਚਰਨਜੀਤ ਆਹੂਜਾ ਨੇ ਸਜਾਇਆ ਹੈ। inside image of charnjit ahuja ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਦੇ ਸੰਗੀਤ ਹੇਠ ਪੰਜਾਬ ਦੇ ਚੋਟੀ ਦੇ ਗਾਇਕ ਜਿਵੇਂ ਯਮਲੇ ਜੱਟ ਤੋਂ ਲੈ ਕੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕੁਲਦੀਪ ਮਾਣਕ, ਮੁਹੰਮਦ ਸਦੀਕ, ਰਣਜੀਤ ਕੌਰ, ਦੀਦਾਰ ਸੰਧੂ, ਏ.ਐਸ. ਕੰਗ,  ਗੁਰਦਾਸ ਮਾਨ, ਹੰਸ ਰਾਜ ਹੰਸ, ਅਮਰ ਸਿੰਘ ਚਮਕੀਲਾ, ਸਰਦੂਲ ਸਿਕੰਦਰ, ਹਰਭਜਨ ਮਾਨ, ਕਮਲਜੀਤ ਨੀਰੂ ਤੋਂ ਇਲਾਵਾ ਕਿੰਨੇ ਹੋਰ ਵੀ ਗਾਇਕਾਂ ਨੇ ਗੀਤ ਗਾਏ । ਉਨ੍ਹਾਂ ਦੇ ਮਿਊਜ਼ਿਕ ਅਤੇ ਗੀਤਾਂ ਨੂੰ ਅੱਜ ਵੀ ਪ੍ਰਸ਼ੰਸ਼ਕ ਬਹੁਤ ਪਿਆਰ ਨਿਵਾਜਦੇ ਹਨ।

0 Comments
0

You may also like