‘ਕਦੇ ਤਾਂ ਤੂੰ ਆਵੇਂਗਾ’ ਦੀ ਸਫਲਤਾ ਤੋਂ ਬਾਅਦ ਰਣਬੀਰ ਲੈ ਕੇ ਆਏ ਨੇ ਆਪਣੀ ਨਵੀਂ ਪੇਸ਼ਕਸ਼ ‘ਹੱਸ ਕੇ’, ਵੇਖੋ ਵੀਡੀਓ

written by Lajwinder kaur | March 15, 2019

‘ਕਦੇ ਤਾਂ ਤੂੰ ਆਵੇਂਗਾ’ ਗੀਤ ਦੀ ਸਫਲਤਾ ਤੋਂ ਬਾਅਦ ਪੰਜਾਬੀ ਸਿੰਗਰ ਰਣਬੀਰ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਰਣਬੀਰ ਨੇ ਆਪਣੇ ਨਵੇਂ ਗੀਤ 'ਹੱਸ ਕੇ' ਦੇ ਰਿਲੀਜ਼ਿੰਗ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ‘ਹੱਸ ਕੇ’ ਗੀਤ ਦੇ ਬੋਲ ਹੈਰੀ ਕਾਹਲੋਂ ਨੇ ਲਿਖੇ ਹਨ ਅਤੇ ਗੀਤ ਦਾ ਮਿਊਜ਼ਿਕ ਟਰਬਨ ਬੀਟਸ ਵੱਲੋਂ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ:ਕਿਸ ਦੀਆਂ ਸੋਚਾਂ ਨੇ ਜੈਜ਼ ਧਾਮੀ ਨੂੰ ਬਣਾਇਆ ਸ਼ਾਇਰ, ਦੇਖੋ ਵੀਡੀਓ

ਗੱਲ ਕਰਦੇ ਹਾਂ ਗੀਤ ਦੀ ਤਾਂ ਰਣਬੀਰ ਨੇ ਬਹੁਤ ਹੀ ਸ਼ਾਨਦਾਰ ਗਾਇਆ ਹੈ। ਹੱਸ ਕੇ ਗੀਤ ਸੈਡ ਸੌਂਗ ਹੈ। ਜਿਸ ‘ਚ ਕੁੜੀ-ਮੁੰਡੇ ‘ਚ ਪੈਦਾ ਹੋਈਆਂ ਗਲਤਫਹਿਮੀਆਂ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਵੀਡੀਓ ਖ਼ਵਾਬ ਫ਼ਿਲਮਸ ਵੱਲੋਂ ਬਹੁਤ ਸ਼ਾਨਦਾਰ ਬਣਾਇਆ ਗਿਆ ਹੈ। ਵੀਡੀਓ ‘ਚ ਅਦਾਕਾਰੀ ਖੁਦ ਰਣਬੀਰ ਨੇ ਕੀਤੀ ਹੈ ਤੇ ਨਾਲ ਉਹਨਾਂ ਦਾ ਸਾਥ ਦਿੱਤਾ ਹੈ ਪੂਜਾ ਠਾਕੁਰ ਨੇ। ਇਸ ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤੇ ਟੀਵੀ ਉੱਤੇ ਪੀਟੀਸੀ ਚੱਕਦੇ ਅਤੇ ਪੀਟੀਸੀ ਪੰਜਾਬੀ ਉੱਤੇ ਐਕਸਕਲਿਉਸਿਵ ਇਸ ਗੀਤ ਦਾ ਅਨੰਦ ਲੈ ਰਹੇ ਹਨ। ਸਰੋਤਿਆਂ ਵੱਲੋਂ ਰਣਬੀਰ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਰਣਵੀਰ ਇਸ ਤੋਂ ਪਹਿਲਾਂ ਵੀ ਕਈ ਵਧੀਆ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ ਜਿਵੇਂ ਇਸ਼ਕੇ ਦੇ ਜਖ਼ਮ, ਹੱਸਣਾ ਸਿੱਖਦੀ ਸੀ, ਕਦੇ ਤਾਂ ਤੂੰ ਆਵੇਂਗਾ ਆਦਿ। ਰਣਬੀਰ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਨਿੱਘਾ ਪਿਆਰ ਮਿਲਦਾ ਹੈ।

 

You may also like