ਕਿਸ ਦੀਆਂ ਸੋਚਾਂ ਨੇ ਜੈਜ਼ ਧਾਮੀ ਨੂੰ ਬਣਾਇਆ ਸ਼ਾਇਰ, ਦੇਖੋ ਵੀਡੀਓ

Written by  Lajwinder kaur   |  February 22nd 2019 04:44 PM  |  Updated: February 22nd 2019 04:44 PM

ਕਿਸ ਦੀਆਂ ਸੋਚਾਂ ਨੇ ਜੈਜ਼ ਧਾਮੀ ਨੂੰ ਬਣਾਇਆ ਸ਼ਾਇਰ, ਦੇਖੋ ਵੀਡੀਓ

ਪੰਜਾਬੀ ਗਾਇਕ ਜੈਜ਼ ਧਾਮੀ ਇਸ ਵਾਰ ਉਹ ਸੈਡ ਸੌਂਗ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਜੈਜ਼ ਧਾਮੀ ਦੇ ਨਵੇਂ ਗੀਤ ਦਾ ਨਾਮ ਹੈ ‘ਕਿਵੇਂ ਦੱਸਾਂ’। ਇਸ ਗੀਤ ਨੂੰ ਜੈਜ਼ ਧਾਮੀ ਉਸ ਪ੍ਰੇਮੀ ਦਾ ਕਿਰਦਾਰ ਨਿਭਾ ਰਹੇ ਨੇ ਜੋ ਕਿ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਡਰਦਾ ਹੈ ਤੇ ਦਿਲ ਦੇ ਦੁੱਖਾਂ ‘ਚ ਘਿਰਿਆ ਰਹਿੰਦਾ ਹੈ। ਉਹ ਆਪਣੀ ਦਿਲ ਦੀ ਗੱਲ ਉਸ ਮੁਟਿਆਰ ਨੂੰ ਦੱਸਣਾ ਚਾਹੁੰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ ਪਰ ਦੱਸ ਨਹੀਂ ਪਾਉਂਦਾ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਜੈਜ਼ ਧਾਮੀ ਨੇ ਕੀਤੀ ਹੈ। ਗੀਤ ਦੀ ਵੀਡੀਓ ਪਿਆਰ ਦੀ ਗੁੰਝਲਦਾਰ ਅਤੇ ਰਹੱਸਮਈ ਸੁਭਾਅ ਨੂੰ ਦਰਸਾਉਂਦੀ ਹੈ।

ਹੋਰ ਵੇਖੋ: ਸੁਨੰਦਾ ਸ਼ਰਮਾ ਤੇ ਮੀਕਾ ਸਿੰਘ ਦੀ ਆਵਾਜ਼ ‘ਚ ‘ਲੁਕਾ ਛਿਪੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

‘ਕਿਵੇਂ ਦੱਸਾਂ’ ਗੀਤ ਨੂੰ ਜੈਜ਼ ਧਾਮੀ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਜੈਜ਼ ਧਾਮੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲਿਖੇ ਹਨ। ਗੀਤ ਨੂੰ ਏ. ਊ. ਦੇ ਲੇਬਲ ਦੇ ਨਾਲ ਜੈਜ਼ ਧਾਮੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਜੈਜ਼ ਧਾਮੀ ਨੇ ਗੀਤ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕਾਫੀ ਟਾਈਮ ਹੋ ਗਿਆ ਵੀਡੀਓ ਪੋਸਟ ਕੀਤੇ ਨੂੰ..ਖਿੱਚੋ ਕੰਮ ਨੂੰ ਐਂਡ ਕਰੀਏ ਗੱਲਾਂ..’ ਨਾਲ ਹੀ ਉਹਨਾਂ ਨੇ ਸਰੋਤਿਆਂ ਤੋਂ ਉਹਨਾਂ ਦੀਆਂ ਫੇਵਰਿਟ ਲਾਈਨਾਂ ਦੱਸਣ ਬਾਰੇ ਕਿਹਾ ਹੈ। ਦੱਸ ਦਈਏ ਜੈਜ਼ ਧਾਮੀ ‘ਹਾਈ ਹੀਲਸ’ ਗੀਤ ਦੇ ਨਾਲ ਰਾਤੋਂ ਰਾਤ ਸਟਾਰ ਬਣ ਗਏ ਸਨ। ਇਸ ਗੀਤ ਨੂੰ ਸਰੋਤਿਆਂ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ। ਇਸ ਤੋਂ ਇਲਾਵਾ ਜੈਜ਼ ਧਾਮੀ ਬੇਪਰਵਾਹੀਆਂ, ਜੁਲਫ, ਐਤਵਾਰ ਤੇ ਕਈ ਹੋਰ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network