ਗਾਇਕ ਸਿੰਗਾ ਨੇ ਦਿਖਾਈ ਖੁਲਦਿਲੀ, ਬਾਊਂਸਰਾਂ ਦੀ ਗਲਤੀ ਲਈ ਬਟਾਲਾ ਪਹੁੰਚ ਕੇ ਮੰਗੀ ਮਾਫੀ

Written by  Rupinder Kaler   |  December 18th 2019 01:54 PM  |  Updated: December 18th 2019 01:54 PM

ਗਾਇਕ ਸਿੰਗਾ ਨੇ ਦਿਖਾਈ ਖੁਲਦਿਲੀ, ਬਾਊਂਸਰਾਂ ਦੀ ਗਲਤੀ ਲਈ ਬਟਾਲਾ ਪਹੁੰਚ ਕੇ ਮੰਗੀ ਮਾਫੀ

ਗਾਇਕ ਸਿੰਗਾ ਨੇ ਜਿੱਥੇ ਆਪਣੇ ਹਿੱਟ ਗਾਣਿਆਂ ਕਰਕੇ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ ਉੱਥੇ ਉਹ ਆਪਣੀ ਹਲੀਮੀ ਤੇ ਖੁਲਦਿਲੀ ਕਰਕੇ ਵੀ ਜਾਣੇ ਜਾਂਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇਸ ਸਬੂਤ ਵੀ ਦਿੱਤਾ ਹੈ । ਬੀਤੇ ਦਿਨ ਗਾਇਕ ਸਿੰਗਾ ਬਟਾਲਾ ਦੇ ਪ੍ਰੈੱਸ ਕਲੱਬ ਵਿੱਚ ਪਹੁੰਚੇ ਸਨ, ਇੱਥੇ ਪਹੁੰਚ ਕੇ ਸਿੰਗਾ ਨੇ ਉਹਨਾਂ ਪੱਤਰਕਾਰਾਂ ਤੋਂ ਮਾਫੀ ਮੰਗੀ ਜਿੰਨਾਂ ਨੇ ਉਹਨਾਂ ਦੇ ਬਾਊਂਸਰਾਂ ’ਤੇ ਧੱਕਾ ਮੁੱਕੀ ਕਰਨ ਦੇ ਇਲਜ਼ਾਮ ਲਗਾਏ ਸਨ ।

https://www.instagram.com/p/B6NOD72nBHa/

ਸਿੰਗਾ ਦਾ ਇਸ ਮਾਮਲੇ ਨਾਲ ਕੋਈ ਵਾਸਤਾ ਨਹੀਂ ਸੀ ਫਿਰ ਵੀ ਉਹਨਾਂ ਨੇ ਮੀਡੀਆ ਦੇ ਵਿੱਚ ਬੈਠ ਕੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਤੇ ਬਾਊਂਸਰਾਂ ਵੱਲੋਂ ਕੀਤੀ ਗਈ ਗਲਤੀ ਲਈ ਮਾਫੀ ਮੰਗੀ । ਇਸ ਮੌਕੇ ਸਿੰਗਾ ਨੇ ਕਿਹਾ ਕਿ ਬਾਊਂਸਰਾਂ ਦਾ ਕੰਮ ਹੀ ਸੈਲੀਬ੍ਰਿਟੀ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਹੈ । ਪਰ ਫਿਰ ਵੀ ਉਹ ਬਟਾਲਾ ਦੇ ਮੀਡੀਆ ਤੋਂ ਉਹਨਾਂ ਦੀ ਗਲਤੀ ਲਈ ਮਾਫੀ ਮੰਗਦੇ ਹਨ ।

https://www.instagram.com/p/B6NOCoqniiq/

ਕੀ ਸੀ ਪੂਰਾ ਮਾਮਲਾ ?

ਮਾਮਲੇ ਦੀ ਗੱਲ ਕੀਤੀ ਜਾਵੇ ਕੁਝ ਦਿਨ ਪਹਿਲਾਂ ਸਿੰਗਾ ਬਟਾਲਾ ਵਿੱਚ ਕਿਸੇ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ । ਇਸ ਦੌਰਾਨ ਉਹਨਾਂ ਨੂੰ ਦੇਖਣ ਵਾਲਿਆਂ ਦੀ ਵੱਡੀ ਭੀੜ ਜੁੱਟ ਗਈ ਸੀ । ਭੀੜ ਤੇ ਕਾਬੂ ਪਾਉਣ ਲਈ ਸਿੰਗਾ ਦੇ ਬਾਊਂਸਰਾਂ ਨੂੰ ਥੋੜਾ ਜੋਰ ਦਿਖਾਉਣਾ ਪਿਆ ਸੀ ।

https://www.instagram.com/p/BtnXgkvgBl2/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਨਾਮ ਭੁੱਲਰ ਨੇ ਵੀ ਆਪਣੇ ਇੱਕ ਪ੍ਰਸ਼ੰਸਕ ਦੇ ਘਰ ਜਾ ਕੇ ਉਸ ਤੋਂ ਮਾਫੀ ਮੰਗੀ ਸੀ । ਗੁਰਨਾਮ ਭੁੱਲਰ ਤੇ ਵੀ ਉਹਨਾਂ ਦੇ ਪ੍ਰਸ਼ੰਸਕ ਨਾਲ ਅਜੀਬ ਵਰਤਾਉ ਕਰਨ ਦਾ ਇਲਜ਼ਾਮ ਲੱਗਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network