ਗਾਇਕ ਤੇ ਐਕਟਰ ਅਲਫਾਜ਼ ਬੱਝੇ ਵਿਆਹ ਦੇ ਬੰਧਨ ਵਿੱਚ, ਵੀਡਿਓ 'ਚ ਦੇਖੋ ਵਿਆਹ ਦੇ ਹਾਈਲਾਈਟਸ

Written by  Rupinder Kaler   |  February 11th 2019 11:22 AM  |  Updated: February 11th 2019 11:22 AM

ਗਾਇਕ ਤੇ ਐਕਟਰ ਅਲਫਾਜ਼ ਬੱਝੇ ਵਿਆਹ ਦੇ ਬੰਧਨ ਵਿੱਚ, ਵੀਡਿਓ 'ਚ ਦੇਖੋ ਵਿਆਹ ਦੇ ਹਾਈਲਾਈਟਸ

ਬਾਲੀਵੁੱਡ ਵਾਂਗ ਪਾਲੀਵੁੱਡ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਕਰਨ ਔਜਲਾ, ਨਿੰਜਾ ਤੋਂ ਇਲਾਵਾ ਹੋਰ ਕਈ ਗਾਇਕਾਂ ਤੋਂ ਬਾਅਦ ਹੁਣ ਹਨੀ ਸਿੰਘ ਦੇ ਗਰੁੱਪ ਮਾਫੀਆ ਮੁੰਡੀਰ ਦਾ ਹਿੱਸਾ ਰਹੇ ਗਾਇਕ ਤੇ ਐਕਟਰ ਅਲਫਾਜ਼ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਉਹਨਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਇੱਕ ਪੈਲੇਸ ਵਿੱਚ ਵਿਆਹ ਕਰਵਾਇਆ ਹੈ ।

https://www.instagram.com/p/BturqNFl_I_/

ਨਵੀਂ ਵਿਆਹੀ ਜੋੜੀ ਕਾਫੀ ਖੁਬਸੂਰਤ ਲੱਗ ਰਹੀ ਸੀ । ਅਲਫਾਜ਼ ਨੇ ਆਪਣੇ ਵਿਆਹ ਦੇ ਮੌਕੇ ਤੇ ਹਰੇ ਰੰਗ ਦੀ ਅਚਕਨ ਪਹਿਨੀ ਹੋਈ ਸੀ ਜਦੋਂ ਕਿ ਆਪਣੀ ਲਾੜੀ ਦੇ ਦੁਪੱਟੇ ਦੇ ਰੰਗ ਵਰਗੀ ਪੱਗ ਬੰਨੀ ਹੋਈ ਸੀ । ਅਲਫਾਜ਼ ਦੀ ਲਾੜੀ ਨੇ ਲਹਿੰਗਾ ਪਹਿਨਿਆ ਹੋਇਆ ਸੀ । ਇਸ ਨਵੀਂ ਵਿਆਹੀ ਜੋੜੀ ਦੀ ਖੁਸ਼ੀ ਵਿੱਚ ਪਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਸਟਾਰ ਸ਼ਰੀਕ ਹੋਣ ਲਈ ਪਹੁੰਚੇ ਹੋਏ ਸਨ ।

https://www.instagram.com/p/BtulHeJBZR5/

ਅਲਫਾਜ਼ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਲਫਾਜ਼ ਨੇ ਕਈ ਹਿੱਟ ਗਾਣੇ ਦਿੱਤੇ ਹਨ ।

https://www.youtube.com/watch?v=Ytsw3ig6yoE

ਉਹ ਕਦੇ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੁੰਡੀਰ ਦਾ ਹਿੱਸਾ ਰਹੇ ਹਨ । ਅਲਫਾਜ਼ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਵੱਡਾ ਕਲਾਕਾਰ ਆਈ ਹੈ । ਇਸ ਫਿਲਮ ਨੂੰ ਬਾਕਸ ਆਫਿਸ ਤੇ ਚੰਗਾ ਰਿਸਪਾਂਸ ਮਿਲਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network