ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੁਰਨੀਤ ਦੋਸਾਂਝ ਦੀ 'ਚੇਂਜ਼' ਨਾਲ ਐਂਟਰੀ 

Written by  Shaminder   |  September 17th 2018 12:31 PM  |  Updated: September 17th 2018 12:32 PM

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੁਰਨੀਤ ਦੋਸਾਂਝ ਦੀ 'ਚੇਂਜ਼' ਨਾਲ ਐਂਟਰੀ 

ਗੁਰਨੀਤ ਦੋਸਾਂਝ ਆਪਣੇ ਪਹਿਲੇ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖ ਚੁੱਕੇ ਨੇ । ਇਸ ਗੀਤ ਦਾ ਟਾਈਟਲ ਜਿਵੇਂ ਕਿ 'ਚੇਂਜ' ਹੈ । ਜਿਵੇਂ ਕਿ ਇਸ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ 'ਚੇਂਜ' ਬਦਲਣ ਦੀ ਗੱਲ ਕੀਤੀ ਗਈ ਹੈ । ਪਰ ਇਹ ਬਦਲਾਅ ਸਮੇਂ ਦੇ ਨਾਲ ਵਾਲਾ ਬਦਲਾਅ ਨਹੀਂ ਹੈ ।ਬਲਕਿ ਇਸ ਗੀਤ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਇੱਕ ਜੋੜਾ ਆਪਸੀ ਰਿਸ਼ਤੇ 'ਚ ਵਿਗਾੜ ਪਾ ਲੈਂਦਾ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਨੇ ਇੰਸਟਾਗਰਾਮ ‘ਤੇ ਸ਼ੇਅਰ ਕੀਤਾ ਵੀਡਿਓ

https://www.youtube.com/watch?v=nWVHMptMBSQ

 

ਪਰ ਇਹ ਗਲਤ ਫਹਿਮੀ ਉਸ ਸਮੇਂ ਦੂਰ ਹੋ ਜਾਂਦੀ ਹੈ ਜਦੋਂ ਉਸ ਦੀ ਪਤਨੀ ਘਰ ਛੱਡ ਕੇ ਜਾਣ ਲੱਗਦੀ ਹੈ ਤਾਂ ਕੁਝ ਦੋਸਤ ਆ ਕੇ ਸਾਰੀ ਗਲਤ ਫਹਿਮੀ ਦੂਰ ਹੋ ਜਾਂਦੀ ਹੈ । ਇਸ ਗੀਤ ਨੂੰ ਬੜ੍ਹੀ ਹੀ ਦਿਲਕਸ਼ ਅਵਾਜ਼ 'ਚ ਗੁਰਨੀਤ ਦੋਸਾਂਝ ਨੇ ਗਾਇਆ ਹੈ ਅਤੇ ਸੰਗੀਤ ਦਿੱਤਾ ਹੈ ਦੇਸੀ ਕਰਿਊ ਨੇ । ਇਸ ਗੀਤ ਦੇ ਬੋਲ ਲਿਖੇ ਨੇ ਨਰਿੰਦਰ ਬਾਠ ਨੇ । ਗੁਰਨੀਤ ਦੋਸਾਂਝ ਨੇ ਆਪਣੇ ਇਸ ਗੀਤ ਦੇ ਕਈ ਪੋਸਟਰ ਵੀ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਹਨ ।

ਗੁਰਨੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਰਹਿੰਦੇ ਨੇ ਅਤੇ ਆਪਣੀਆਂ ਵੀਡਿਓ ਅਕਸਰ ਸਾਂਝੇ ਕਰਦੇ ਰਹਿੰਦੇ ਨੇ ।ਉਹ ਆਪਣੇ ਸਟਾਈਲ ਕਰਕੇ ਨੌਜਵਾਨਾਂ 'ਚ ਕਾਫੀ ਮਸ਼ਹੂਰ ਹਨ।ਉਨ੍ਹਾਂ ਦਾ ਇਹ ਗੀਤ ਆਉਣ ਵਾਲੇ ਸਮੇਂ 'ਚ ਉਨ੍ਹਾਂ ਲਈ ਕੀ ਚੇਂਜ ਲੈ ਕੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network