ਮੁਹੱਬਤ ਦੇ ਹਸੀਨ ਸਫ਼ਰ ‘ਤੇ ਲੈ ਕੇ ਜਾ ਰਿਹਾ ਹੈ ਸੁਫ਼ਨਾ ਫ਼ਿਲਮ ਦਾ ਗੀਤ ‘ਜਾਨ ਦਿਆਂਗੇ’, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | January 21, 2020

ਡਾਇਰੈਕਟਰ ਜਗਦੀਪ ਸਿੱਧੂ ਦੀ ਆਉਣ ਵਾਲੀ ਫ਼ਿਲਮ ਸੁਫ਼ਨਾ ਦਾ ਦੂਜਾ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ‘ਜਾਨ ਦਿਆਂਗੇ’ (Jaan Deyan Ge)ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਐਮੀ ਵਿਰਕ ਨੇ ਬਾਕਮਾਲ ਗਾਇਆ ਹੈ। ਗੀਤ ਨੂੰ ਪਿਆਰ ਦੇ ਜਜ਼ਬਾਤ ਨਾਲ ਭਰਿਆ ਹੋਇਆ ਹੈ। ਜਿਸਦੇ ਚੱਲਦੇ ਨੌਜਵਾਨਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਕਰਕੇ ਹੀ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਹੋਰ ਵੇਖੋ:ਜਗਦੀਪ ਸਿੱਧੂ ਦੀ ਧੀ ਨੂੰ ਵੀ ਹੈ ਲਿਖਣ ਦਾ ਸ਼ੌਕ, ਜਨਮਦਿਨ ‘ਤੇ ਲਾਡੋ ਰਾਣੀ ਨੇ ਛੋਟੇ-ਛੋਟੇ ਹੱਥਾਂ ਨਾਲ ਲਿਖੀਆਂ ਡੂੰਘੀਆਂ ਗੱਲਾਂ ਦਿਲ ਨੂੰ ਛੂਹ ਜਾਣ ਵਾਲੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਨੇ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਬੀ ਪਰਾਕ ਨੇ ਆਪਣੇ ਸੰਗੀਤ ਦੇ ਨਾਲ ਚਾਰ ਚੰਨ ਲਗਾਏ ਨੇ। ਇਸ ਗੀਤ ਨੂੰ ਫ਼ਿਲਮ  ਦੇ ਨਾਇਕ ਐਮੀ ਵਿਰਕ ਤੇ ਨਾਇਕਾ ਤਾਨੀਆ ਉੱਤੇ ਹੀ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਸੁਫ਼ਨਾ ਫ਼ਿਲਮ ਦੀ ਤਾਂ ਇਹ ਇੱਕ ਰੋਮਾਂਟਿਕ ਇਮੋਸ਼ਨ ਡਰਾਮਾ ਹੋਵੇਗੀ। ਜੋ ਦਰਸ਼ਕਾਂ ਨੂੰ ਪਿਆਰ ਦੇ ਹਸੀਨ ਸਫ਼ਰ ਉੱਤੇ ਲੈ ਜਾਵੇਗੀ। ਇਸ ਫ਼ਿਲਮ ਦੀ ਕਹਾਣੀ ਵੀ ਜਗਦੀਪ ਸਿੱਧੂ ਨੇ ਖੁਦ ਹੀ ਲਿਖੀ ਹੈ ਤੇ ਨਿਰਦੇਸ਼ਨ ਵੀ ਕੀਤਾ ਹੈ। ਇਹ ਫ਼ਿਲਮ ਵੈਲਨਟਾਈਨ ਡੇਅ ਵਾਲੇ ਦਿਨ ਯਾਨੀਕਿ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like