ਜਗਦੀਪ ਸਿੱਧੂ ਦੀ ਧੀ ਨੂੰ ਵੀ ਹੈ ਲਿਖਣ ਦਾ ਸ਼ੌਕ, ਜਨਮਦਿਨ ‘ਤੇ ਲਾਡੋ ਰਾਣੀ ਨੇ ਛੋਟੇ-ਛੋਟੇ ਹੱਥਾਂ ਨਾਲ ਲਿਖੀਆਂ ਡੂੰਘੀਆਂ ਗੱਲਾਂ

written by Lajwinder kaur | October 01, 2019

ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਹ ਤਸਵੀਰ ਉਨ੍ਹਾਂ ਦੀ ਧੀ ਰਬਾਬ ਦੇ ਜਨਮਦਿਨ ਦੀਆਂ ਨੇ। ਉਨ੍ਹਾਂ ਨੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਰਬਾਬ...ਜੀਉਂਦੇ ਰਹੋ...ਰਾਈਟਰ ਦੀ ਕੁੜੀ ਆ...ਲੱਛਣ ਵੀ ਉਹੀਂ ਨੇ...ਉਹੀਂ ਖੁਸ਼ੀ ਹੋਈ ਆ ਦੇਖ ਕੇ ਜਿੰਨੀ ਮੇਰੇ ਦਾਦਾ ਜੀ ਨੂੰ ਉਦੋਂ ਹੋਈ ਸੀ ਜਦੋਂ ਮੈਂ ਪਹਿਲੀਂ ਵਾਰ ਕਹੀ ਚੱਕੀ ਸੀ’

ਹੋਰ ਵੇਖੋ:ਹਰਫ ਚੀਮਾ ‘ਪਿੰਡਾਂ ਆਲੇ’ ਗਾਣੇ ਰਾਹੀਂ ਬਿਆਨ ਕਰ ਰਹੇ ਨੇ ਕਿ ਕਿਵੇਂ ਵਿਦੇਸ਼ਾਂ ‘ਚ ਪੰਜਾਬੀ ਸਟੂਡੈਂਟ ਧੱਕੇਸ਼ਾਹੀ ਸਹਿਣ ਤੋਂ ਬਾਅਦ ਬੇਗਾਨੀ ਧਰਤੀ ‘ਤੇ ਗੱਡਦੇ ਨੇ ਕਾਮਯਾਬੀ ਦੇ ਝੰਡੇ, ਦੇਖੋ ਵੀਡੀਓ ਕਿਸਮਤ ਤੋਂ ਬਾਅਦ ਜਗਦੀਪ ਸਿੱਧੂ ਦੀ ਡਾਇਰੈਕਸ਼ਨ ਹੇਠ ਛੜਾ ਤੇ ਸੁਰਖ਼ੀ ਬਿੰਦੀ ਵਰਗੀ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੀਆਂ ਉਮੀਦਾਂ ਉੱਤੇ ਖਰੇ ਉੱਤੇ ਹਨ। ਉਹ ਬਾਲੀਵੁੱਡ ‘ਚ ਵੀ ਫ਼ਿਲਮ ‘ਸਾਂਡ ਕੀ ਆਂਖ’ ਨਾਲ ਕਦਮ ਰੱਖਣ ਜਾ ਰਹੇ ਹਨ। ਅਨੁਰਾਗ ਕਸ਼ਅਪ ਦੀ ਫ਼ਿਲਮ ਲਈ ਉਨ੍ਹਾਂ ਨੇ ਡਾਇਲਾਗਸ ਲਿਖੇ ਹਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਕਿਸਮਤ 2 ਤੇ ਸੁਫ਼ਨਾ ਵੀ ਲੈ ਕੇ ਆ ਰਹੇ ਹਨ।  

0 Comments
0

You may also like