ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਆਜ਼ਾਦੀ ਦਿਵਸ ਦੀਆਂ ਦਿੱਤੀਆਂ ਵਧਾਈਆਂ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼

written by Aaseen Khan | August 15, 2019

ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਹੋਏ ਅੱਜ 73 ਸਾਲ ਪੂਰੇ ਹੋ ਚੁੱਕੇ ਹੈ। ਦੇਸ਼ ਭਰ 'ਚ ਆਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬੀ ਐਂਟਰਟੇਨਮੈਂਟ ਇੰਡਸਟਰੀ 'ਚ ਵੀ ਸੁਤੰਤਰਤਾ ਦਿਵਸ ਦੀਆ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਅਦਾਕਾਰ ਗਿੱਪੀ ਗਰੇਵਾਲ, ਨਿਰਦੇਸ਼ਕ ਜਗਦੀਪ ਸਿੱਧੂ ਵਰਗੇ ਸਿਤਾਰਿਆਂ ਨੇ ਤਸਵੀਰਾਂ ਸਾਂਝੀਆਂ ਕਰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।

 

View this post on Instagram

 

A post shared by Gippy Grewal (@gippygrewal) on


ਉੱਥੇ ਹੀ ਗਾਇਕਾ ਰੁਪਿੰਦਰ ਹਾਂਡਾ ਨੇ ਟਰੈਕਟਰ ਸਟੰਟ ਦੀ ਇੱਕ ਅਨੋਖੀ ਵੀਡੀਓ ਸਾਂਝੀ ਕਰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉੱਥੇ ਹੀ ਗਾਇਕ ਜੱਸੀ ਜਸਬੀਰ ਨੇ ਖੂਬਸੂਰਤ ਸੰਦੇਸ਼ ਇਕ ਵੀਡੀਓ ਰਾਹੀਂ ਸ਼ੋਸ਼ਲ ਮੀਡੀਆ 'ਤੇ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਅਜ਼ਾਦੀ ਦੇ ਅਸਲ ਮਾਇਨੇ ਜਾਨਣੇ ਹਨ ਤਾਂ ਸਾਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਵਰਗੇ ਸ਼ਹੀਦਾਂ ਬਾਰੇ ਵੱਧ ਤੋਂ ਵੱਧ ਪੜ੍ਹਨ ਦੀ ਜ਼ਰੂਰਤ ਹੈ।

 

View this post on Instagram

 

Happy independence day

A post shared by Rupinder Handa (@rupinderhandaofficial) on


ਜਸਬੀਰ ਜੱਸੀ ਨੇ ਅੱਗੇ ਕਿਹਾ ਹੈ ਕਿ ਅਜ਼ਾਦੀ ਦਾ ਮਤਲਬ ਕਿਸੇ ਨਾਲ ਬਤਮੀਜ਼ੀ ਕਰਨਾ ਨਹੀਂ ਸਗੋਂ ਚੰਗੇ ਖਿਆਲਾਂ ਅਤੇ ਚੰਗੀ ਸੋਚ ਹੀ ਅਸਲ ਅਜ਼ਾਦੀ ਹੈ। ਪੰਜਾਬੀ ਸਿਤਾਰਿਆਂ ਤੋਂ ਇਲਾਵਾ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਅਜ਼ਾਦੀ ਦਿਵਸ 'ਤੇ ਵਧਾਈਆਂ ਦਿੱਤੀਆਂ ਹਨ।

 

View this post on Instagram

 

Happy independence day

A post shared by Jassi (@jassijasbir) on

You may also like