ਸਰੋਤਿਆਂ ਨਾਲ ਸੂਫੀ ਅੰਦਾਜ਼ 'ਚ ਰੁਬਰੂ ਹੋਏ ਪੂਰਨ ਚੰਦ ਵਡਾਲੀ 

Written by  Shaminder   |  October 22nd 2018 01:17 PM  |  Updated: October 22nd 2018 01:17 PM

ਸਰੋਤਿਆਂ ਨਾਲ ਸੂਫੀ ਅੰਦਾਜ਼ 'ਚ ਰੁਬਰੂ ਹੋਏ ਪੂਰਨ ਚੰਦ ਵਡਾਲੀ 

ਲੰਮੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਪੂਰਨ ਚੰਦ ਵਡਾਲੀ ਆਪਣੇ ਸੂਫੀ ਅੰਦਾਜ਼ ਵਿੱਚ ਆਪਣੇ ਪ੍ਰਸੰਸਕਾਂ ਦੇ ਰੂਬਰੂ ਹੋਏ ਹਨ ।ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਭਾਅ ਰਿਹਾ ਹੈ ਜੀ ਹਾਂ ਪੂਰਨ ਚੰਦ ਵਡਾਲੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਇੱਕ ਪੁਰਾਣਾ ਗੀਤ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਗੀਤ ਦੇ ਬੋਲ ਹਨ 'ਦਿਲਰੀ ਲੁੱਟੀ' । ਇਹ ਗੀਤ ਬਹੁਤ ਪੁਰਾਣਾ ਹੈ ਕਿਉਕਿ ਇਸ ਤੋਂ ਪਹਿਲਾਂ ਪੂਰਨ ਚੰਦ ਵੰਡਾਲੀ ਇਸ ਗੀਤ ਨੂੰ ਆਪਣੇ ਭਰਾ ਪਿਆਰੇ ਲਾਲ ਵਡਾਲੀ ਨਾਲ ਗਾ ਚੁੱਕੇ ਹਨ । ਪਰ ਇਸ ਵਾਰ ਇਸ ਗੀਤ ਨੂੰ ਗਾਉਣ ਪਿਛੇ ਵਜ੍ਹਾ ਕੁਝ ਹੋਰ ਹੋ ਸਕਦੀ ਹੈ ।

ਹੋਰ ਵੇਖੋ : ਅਸਲੀ ਪੰਜਾਬੀ ਸੰਗੀਤ ਨੂੰ ਬਣਾਉ ਦਿਲ ਦਾ ਮੀਤ

ਪੂਰਨ ਚੰਦ ਵਡਾਲੀ ਦੇ ਭਰਾ ਪਿਆਰੇ ਲਾਲ ਵਡਾਲੀ ਇਸ ਦੁਨੀਆ ਤੇ ਨਹੀਂ ਹਨ । ਜਿਸ ਅੰਦਾਜ਼ ਵਿੱਚ ਉਹ ਇਸ ਗੀਤ ਨੂੰ ਗਾ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਉਹ ਆਪਣੇ ਸਾਥੀ ਅਤੇ ਭਰਾ ਦੀ ਯਾਦ ਵਿੱਚ ਗਾ ਰਹੇ ਹਨ । ਜੋ ਵੀ ਇਸ ਗੀਤ ਨੂੰ ਸੁਣਦਾ ਹੈ ਉਸ ਨੂੰ ਦਾ ਵਿਛੜਿਆ ਸੱਜਣ ਯਾਦ ਆ ਜਾਦਾ ਹੈ ।ਦੱਸ ਦਈਏ ਕਿ ਪਦਮ ਸ਼੍ਰੀ ਪੂਰਨ ਚੰਦ ਅਤੇ ਪਿਆਰੇ ਲਾਲ ਵਡਾਲੀ ਭਾਰਤੀ ਸੂਫੀ ਗਾਇਕ ਜੋੜੀ ਹੈ । ਪਰ ਪਿਆਰੇ ਲਾਲ ਦੀ ਮਾਰਚ ਦੋ ਹਜ਼ਾਰ ਅਠਾਰਾਂ 'ਚ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਸੀ ।ਉਹ ਸੂਫੀ ਗਾਇਕੀ ਨੂੰ ਸਮਰਪਿਤ ਖਾਨਦਾਨ ਦੀ ਪੰਜਵੀਂ ਪੀੜੀ ਹਨ । ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਪੂਰਨ ਚੰਦ ਵਡਾਲੀ ਪਹਿਲਵਾਨਾਂ ਦੇ ਅਖਾੜੇ 'ਚ ਜਾਂਦੇ ਹੁੰਦੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network