Oscar 2023 ਨੂੰ ਲੈ ਆਰ ਮਾਧਵਨ ਨੇ ਆਖੀ ਵੱਡੀ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Pushp Raj   |  September 22nd 2022 05:50 PM  |  Updated: September 22nd 2022 05:50 PM

Oscar 2023 ਨੂੰ ਲੈ ਆਰ ਮਾਧਵਨ ਨੇ ਆਖੀ ਵੱਡੀ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

R. Madhavan statement about Oscar 2023: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'Dhokha Round D Corner' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਆਰ ਮਾਧਵਨ ਨੇ ਆਸਕਰ 2023 'ਚ ਭਾਰਤੀ ਫਿਲਮਾਂ ਦੀ ਐਂਟਰੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਆਓ ਜਾਣਦੇ ਹਾਂ ਕਿ ਆਰ ਮਾਧਵਨ ਨੇ ਇਸ ਮਾਮਲੇ 'ਤੇ ਕੀ ਕਿਹਾ ਹੈ।

image From instagram

ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਮੀਡੀਆ ਨਾਲ ਰੁਬਰੂ ਹੁੰਦੇ ਹੋਏ ਆਰ ਮਾਧਵਨ ਨੇ ਕਿਹਾ ਕਿ ਦਿ ਕਸ਼ਮੀਰ ਫਾਈਲਜ਼ ਅਤੇ ਉਨ੍ਹਾਂ ਦੀ ਫਿਲਮ ਰਾਕੇਟਰੀ ਨੂੰ ਆਸਕਰ 2023 ਲਈ ਭੇਜਣ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਸੀ। ਹਾਲਾਂਕਿ ਆਰ ਮਾਧਵਨ ਨੇ ਮਜ਼ਾਕੀਆ ਅੰਦਾਜ਼ 'ਚ ਇਹ ਗੱਲ ਕਹੀ। ਉਨ੍ਹਾਂ ਨੇ ਭਾਰਤ ਵਿੱਚ ਆਸਕਰ ਪੱਧਰ ਦੇ ਪੁਰਸਕਾਰਾਂ ਲਈ ਸ਼ੁਰੂਆਤ ਕਰਨ ਦੀ ਲੋੜ ਦੇ ਮੁੱਦੇ ਉੱਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ।

R Madhavan reacts to 'fake reports' of losing house for making debut film 'Rocketry' Image Source: Twitter

ਆਸਕਰ ਪੁਰਸਕਾਰਾਂ ਦੇ ਵਿਸ਼ਵਵਿਆਪੀ ਕ੍ਰੇਜ਼ ਬਾਰੇ ਗੱਲ ਕਰਦਿਆਂ, ਆਰ ਮਾਧਵਨ ਨੇ ਕਿਹਾ- 'ਬਹੁਤ ਹੋ ਗਿਆ, ਭਾਰਤ ਨੂੰ ਵੀ ਪੁਰਸਕਾਰਾਂ ਨੂੰ ਆਸਕਰ ਦੇ ਪੱਧਰ 'ਤੇ ਲਿਆਉਣ ਦੀ ਲੋੜ ਹੈ। ਆਰ ਮਾਧਵਨ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਆਸਕਰ ਨੂੰ ਲੈ ਕੇ ਦੇਸ਼ 'ਚ ਚੀਜ਼ਾਂ ਬਿਹਤਰ ਹੋਣਗੀਆਂ ਅਤੇ ਅਸੀਂ ਉੱਥੇ ਖ਼ੁਦ ਨੂੰ ਬਿਹਤਰ ਸਾਬਿਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ।

ਆਸਕਰ 'ਤੇ ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਆਰ ਮਾਧਵਨ ਨੇ ਮਜ਼ਾਕਿਆ ਅੰਦਾਜ ਦੇ ਵਿੱਚ ਕਿਹਾ ਕਿ ਉਨ੍ਹਾਂ ਦੀ ਫਿਲਮ 'ਰਾਕੇਟਰੀ' ਅਤੇ ਦਿ ਕਸ਼ਮੀਰ ਫਾਈਲਜ਼ ਨੂੰ ਵੀ ਆਸਕਰ ਲਈ ਭੇਜਣ ਦੀ ਸਿਫਾਰਸ਼ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ, ਮੈਂ ਅਤੇ ਅਦਾਕਾਰ ਦਰਸ਼ਨ ਇਸ ਦੇ ਖਿਲਾਫ ਮੁਹਿੰਮ ਚਲਾਵਾਂਗੇ। ਫਿਰ ਉਹ ਹੱਸ ਕੇ ਬੋਲੇ, ਨਹੀਂ ਅਜਿਹਾ ਨਹੀਂ ਹੈ।

ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਦੀ ਫ਼ਿਲਮ 'Maja Ma' ਦਾ ਟ੍ਰੇਲਰ ਹੋਇਆ ਰਿਲੀਜ਼, ਮੁੜ ਦਰਸ਼ਕਾਂ 'ਤੇ ਛਾਇਆ ਧਕ- ਧਕ ਗਰਲਗਰਲ ਦਾ ਜਾਦੂ, ਵੇਖੋ ਵੀਡੀਓ

ਆਰ ਮਾਧਵਨ ਨੇ ਅੱਗੇ ਕਿਹਾ, ਮੈਂ ਫਿਲਮ 'ਛੇਲੋ ਸ਼ੋਅ' ਦੇ ਨਿਰਮਾਤਾਵਾਂ ਨੂੰ ਆਸਕਰ 2023 ਲਈ ਚੁਣੇ ਜਾਣ 'ਤੇ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਉਹ ਜਾ ਕੇ ਆਸਕਰ ਜਿੱਤਣਗੇ ਅਤੇ ਸਾਨੂੰ ਮਾਣ ਮਹਿਸੂਸ ਕਰਵਾਉਣਗੇ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਫ਼ਿਲਮ ਉਦਯੋਗ ਵਿੱਚ ਵੀ ਉੱਨ੍ਹਾਂ ਹੀ ਚੰਗਾ ਪ੍ਰਦਰਸ਼ਨ ਕਰੀਏ ਜਿੰਨਾ ਅਸੀਂ ਇੱਕ ਦੇਸ਼ ਵਜੋਂ ਕਰਦੇ ਹਾਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network