ਆਪਣੇ ਵਿਰੋਧੀਆਂ ਨੂੰ ਇਸ ਗੀਤ ਦੇ ਜ਼ਰੀਏ ਆਰ ਨੇਤ ਨੇ ਦਿੱਤਾ ਜਵਾਬ

Written by  Shaminder   |  September 04th 2020 08:09 PM  |  Updated: September 04th 2020 08:09 PM

ਆਪਣੇ ਵਿਰੋਧੀਆਂ ਨੂੰ ਇਸ ਗੀਤ ਦੇ ਜ਼ਰੀਏ ਆਰ ਨੇਤ ਨੇ ਦਿੱਤਾ ਜਵਾਬ

ਗਾਇਕ ਆਰ ਨੇਤ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ । ਉਨ੍ਹਾਂ ਦਾ ਨਵਾਂ ਗੀਤ ‘855’ਟਾਈਟਲ ਹੇਠ ਆਇਆ ਹੈ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਅਫਸਾਨਾ ਖ਼ਾਨ ਨੇ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦਾ ਕਿੱਡ ਨੇ ।ਗੀਤ ਦੇ ਬੋਲ ਖੁਦ ਆਰ ਨੇਤ ਲਿਖੇ ਨੇ ।

https://www.instagram.com/p/CEs4vAylAl-/

ਇਸ ਗੀਤ ‘ਚ ਆਰ ਨੇਤ ਨੇ ਆਪਣੇ ਵਿਰੋਧੀਆਂ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੀ ਕਾਮਯਾਬੀ ਤੋਂ ਸੜਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ ਘੇਰਨ ਦੀ ਤਿਆਰੀ ਕੱਸੀ ਰੱਖਦੇ ਨੇ ਪਰ ਉਹ ਵੀ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਹਨ ।

https://www.instagram.com/p/CEqsjuIlX8L/

ਇਹ ਗੀਤ ਆਰ ਨੇਤ ਦੇ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਦੇ ਚੁੱਕੇ ਹਨ। ਗੁਰਲੇਜ ਅਖਤਰ ਨਾਲ ਉਨ੍ਹਾਂ ਦੇ ਗੀਤ ‘ਦੱਬਦਾ ਕਿੱਥੇ ਆ’ ‘ਡਿਫਾਲਟਰ’ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network