Advertisment

ਆਰ ਨੇਤ ਅਫ਼ਸਾਨਾ ਖ਼ਾਨ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਟਰੈਕ ‘855’, ਪੋਸਟ ਪਾ ਕੇ ਫੈਨਜ਼ ਦੇ ਨਾਲ ਸਾਂਝੀ ਕੀਤੀ ਖੁਸ਼ੀ

author-image
By Lajwinder kaur
New Update
ਆਰ ਨੇਤ ਅਫ਼ਸਾਨਾ ਖ਼ਾਨ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਟਰੈਕ ‘855’, ਪੋਸਟ ਪਾ ਕੇ ਫੈਨਜ਼ ਦੇ ਨਾਲ ਸਾਂਝੀ ਕੀਤੀ ਖੁਸ਼ੀ
Advertisment
ਪੰਜਾਬੀ ਗਾਇਕ ਆਰ ਨੇਤ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦੀ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾਈ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ, ‘ਗੀਤ – 855 ਬਹੁਤ ਜਲਦ...ਕਰੋ ਫਿਰ ਆਪਣੇ ਆਪਣੇ ਟਰੈਕਟਰਾਂ ਦੀਆਂ ਫੋਟੋਆਂ ਸ਼ੇਅਰ’ । ਇਸ ਪੋਸਟ ਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । publive-image  ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਆਰ ਨੇਤ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦਾ ਕਿਡ ਦਾ ਸੁਣਨ ਨੂੰ ਮਿਲੇਗਾ । ਇਸ ਗੀਤ ‘ਚ ਆਰ ਨੇਤ ਤੇ ਆਫ਼ਸਾਨਾ ਖ਼ਾਨ ਦੀ ਆਵਾਜ਼ ਸੁਣਨ ਨੂੰ ਮਿਲੇਗੀ । ਗਾਣੇ ਦਾ ਵੀਡੀਓ ਬਦਨਾਮ ਬੰਦੇ ਹੋਰਾਂ ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਆਰ ਨੇਤ ਤੇ ਪੰਜਾਬੀ ਮਾਡਲ ਮਾਹੀ ਸ਼ਰਮਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣਗੇ । publive-image ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਗੀਤ ‘SUCCESS ਕੌਰ’ ਦਰਸ਼ਕਾਂ ਦਾ ਰੁਬਰੂ ਹੋਇਆ ਸੀ । ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment