ਆਰ ਨੇਤ ਗਾਵੇਗਾ ਬੱਬੂ ਮਾਨ ਦਾ ਲਿਖਿਆ ਗਾਣਾ, ਲਾਈਵ ਸ਼ੋਅ ਦੌਰਾਨ ਸਾਂਝਾ ਕੀਤਾ ਕਿੱਸਾ

Written by  Aaseen Khan   |  November 08th 2019 05:22 PM  |  Updated: November 08th 2019 05:22 PM

ਆਰ ਨੇਤ ਗਾਵੇਗਾ ਬੱਬੂ ਮਾਨ ਦਾ ਲਿਖਿਆ ਗਾਣਾ, ਲਾਈਵ ਸ਼ੋਅ ਦੌਰਾਨ ਸਾਂਝਾ ਕੀਤਾ ਕਿੱਸਾ

ਡਿਫਾਲਟਰ, ਦੱਬਦਾ ਕਿੱਥੇ ਆ ਅਤੇ ਲੁਟੇਰੇ ਵਰਗੇ ਗੀਤਾਂ ਨਾਲ ਹਰ ਕਿਸੇ ਦੇ ਦਿਲ 'ਚ ਆਪਣੀ ਖ਼ਾਸ ਜਗ੍ਹਾ ਬਣਾ ਚੁੱਕੇ ਗਾਇਕ ਆਰ ਨੇਤ ਹੁਣ ਤੱਕ ਆਪਣੇ ਲਿਖੇ ਗਾਣੇ ਹੀ ਗਾਉਂਦੇ ਆ ਰਹੇ ਹਨ। ਪਰ ਹੁਣ ਉਹ ਪੰਜਾਬ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕਲਾਕਾਰਾਂ ਦੀ ਲਿਸਟ 'ਚ ਮੂਹਰਲੇ ਸਥਾਨ 'ਤੇ ਆਉਂਦੇ ਕਲਾਕਾਰ ਬੱਬੂ ਮਾਨ ਦਾ ਲਿਖਿਆ ਹੋਇਆ ਗਾਣਾ ਬਹੁਤ ਜਲਦ ਲੈ ਕੇ ਆ ਰਹੇ ਹਨ। ਜੀ ਹਾਂ ਇਸ ਬਾਰੇ ਆਰ ਨੇਤ ਨੇ ਆਪਣੇ ਹਾਲ ਹੀ 'ਚ ਲਗਾਏ ਲਾਈਵ ਸ਼ੋਅ ਦੌਰਾਨ ਦੱਸਿਆ ਹੈ।

R Nait R Nait

ਉਹਨਾਂ ਦਾ ਕਹਿਣਾ ਹੈ ਕਿ 'ਕੁਝ ਦਿਨ ਪਹਿਲਾਂ ਹੀ ਉਸਤਾਦ ਬੱਬੂ ਮਾਨ ਦਾ ਫੋਨ ਆਇਆ ਹੈ। ਪਹਿਲਾਂ ਤਾਂ ਮੈਨੂੰ ਲੱਗਿਆ ਮੇਰਾ ਕੋਈ ਮੁਰਗਾ ਬਣਾ ਰਿਹਾ ਹੈ ਪਰ ਜਿਸ ਨੂੰ ਬਚਪਨ ਤੋਂ ਸੁਣਦੇ ਆ ਰਹੇ ਹਾਂ ਉਹਨਾਂ ਦੀ ਅਵਾਜ਼ ਨਾ ਪਛਾਣੀਏ ਇਹ ਤਾਂ ਹੋ ਹੀ ਨਹੀਂ ਸਕਦਾ''। ਆਰ ਨੇਤ ਦਾ ਕਹਿਣਾ ਹੈ ਕਿ ਬੱਬੂ ਮਾਨ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਅਤੇ ਉਹਨਾਂ ਨੇ ਮੈਨੂੰ ਇੱਕ ਗਾਣਾ ਵੀ ਦਿੱਤਾ ਹੈ ਜਿਸ ਦਾ ਸਥਾਈ ਅੰਤਰਾਂ ਉਹਨਾਂ ਨੇ ਲਾਈਵ ਸ਼ੋਅ ਦੌਰਾਨ ਸੁਣਾਇਆ ਵੀ ਹੈ।

ਹੋਰ ਵੇਖੋ : ਗੁਰੂ ਨਾਨਕ ਦੇਵ ਜੀ ਦੇ ‘550 ਸਾਲਾ ਪ੍ਰਕਾਸ਼ ਪੁਰਬ’ ਨੂੰ ਸਮਰਪਿਤ ਕਮਲ ਖ਼ਾਨ ਲੈ ਕੇ ਆ ਰਹੇ ਨੇ ਗੀਤ ‘ਮਰਦਾਨੇ ਕੇ’

ਆਰ ਨੇਤ ਦਾ ਕਹਿਣਾ ਹੈ ਕਿ ''ਬੱਬੂ ਮਾਨ ਸਾਬ੍ਹ ਲੰਬੇ ਸਮੇਂ ਤੋਂ ਮੈਨੂੰ ਸੁਣਦੇ ਆ ਰਹੇ ਹਨ ਅਤੇ ਮੇਰੇ ਨਾਲ ਹੋਏ ਧੱਕੇ ਬਾਰੇ ਵੀ ਜਾਣਦੇ ਹਨ। ਇਹ ਗਾਣਾ ਗਾ ਤੇਰੇ ਨਾਲ ਕੋਈ ਧੱਕਾ ਨਹੀਂ ਹੋਵੇਗਾ''। ਹੁਣ ਦੇਖਣਾ ਹੋਵੇਗਾ ਆਰ ਨੇਤ ਕਦੋਂ ਤੱਕ ਬੱਬੂ ਮਾਨ ਦਾ ਇਹ ਗੀਤ ਲੈ ਕੇ ਆਉਂਦੇ ਹਨ। ਦੋਨਾਂ ਦੇ ਫੈਨਸ ਹੁਣ ਬੇਸਬਰੀ ਨਾਲ ਇਸ ਗਾਣੇ ਦਾ ਇੰਤਜ਼ਾਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network