ਜਾਣੋ ਕਿਹੜੀ ਹਸੀਨਾ ਨੇ ਲੁੱਟਿਆ ‘ਆਰ ਨੇਤ’ ਦਾ ਦਿਲ
ਪੰਜਾਬੀ ਗਾਇਕ ਆਰ ਨੇਤ ਬਹੁਤ ਜਲਦ ਆਪਣਾ ਨਵਾਂ ਗੀਤ ‘ਲੁਟੇਰਾ’ ਲੈ ਕੇ ਆ ਰਹੇ ਹਨ। ਜਿਸਦੀ ਇੱਕ ਨਿੱਕੀ ਜਿਹੀ ਝਲਕ ਟੀਜ਼ਰ ਦੇ ਰੂਪ ‘ਚ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੀ ਹੈ। ਟੀਜ਼ਰ ਨੂੰ ਜੱਸ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਛੋਟਾ ਜਿਹਾ ਵੀਡੀਓ ਬਹੁਤ ਹੀ ਸ਼ਾਨਦਾਰ ਹੈ। ਜਿਸ 'ਚ ਆਰ ਨੇਤ ਤੋਂ ਇਲਾਵਾ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨਜ਼ਰ ਆ ਰਹੀ ਹੈ। ਟੀਜ਼ਰ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਸਪਨਾ ਚੌਧਰੀ ਆਪਣੀ ਆਦਾਵਾਂ ਦੇ ਨਾਲ ਆਰ ਨੇਤ ਦਾ ਦਿਲ ਲੁੱਟ ਲੈਂਦੀ ਹੈ।
ਇਸ ਗਾਣੇ ‘ਚ ਆਰ ਨੇਤ ਅਜਿਹੇ ਲੁਟੇਰੇ ਦਾ ਕਿਰਦਾਰ ਨਿਭਾ ਰਹੇ ਨੇ, ਜੋ ਚੀਜ਼ਾਂ ਨਹੀਂ ਸਗੋ ਲੋਕਾਂ ਦੇ ਦਿਲ ਲੁੱਟਦਾ ਹੈ। ਲੁਟੇਰਾ ਗਾਣੇ ਦੇ ਬੋਲ ਆਰ ਨੇਤ ਦੀ ਕਲਮ ‘ਚੋਂ ਨਿਕਲੇ ਨੇ। ਇਸ ਗਾਣੇ ‘ਚ ਆਰ ਨੇਤ ਤੋਂ ਇਲਾਵਾ ਅਫਸਾਨਾ ਖ਼ਾਨ ਦੀ ਵੀ ਦਮਦਾਰ ਆਵਾਜ਼ ਸੁਣਨ ਨੂੰ ਮਿਲੇਗੀ। ਇਸ ਗਾਣੇ ਨੂੰ ਸੰਗੀਤ Archie ਨੇ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਬੀਟੂਗੇਦਰ ਹੋਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗਾਣਾ 20 ਸਤੰਬਰ ਨੂੰ ਰਿਲੀਜ਼ ਹੋ ਜਾਵੇਗਾ।