ਆਰ ਨੇਤ ਆਪਣੇ ਨਵੇਂ ਗੀਤ ‘ਰੈੱਡ ਬੱਤੀਆਂ’ ਨਾਲ ਪਾ ਰਹੇ ਨੇ ਧੱਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  August 19th 2019 11:18 AM |  Updated: August 19th 2019 11:35 AM

ਆਰ ਨੇਤ ਆਪਣੇ ਨਵੇਂ ਗੀਤ ‘ਰੈੱਡ ਬੱਤੀਆਂ’ ਨਾਲ ਪਾ ਰਹੇ ਨੇ ਧੱਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਆਰ ਨੇਤ ਆਪਣੇ ਨਵੇਂ ਗੀਤ ‘ਰੈੱਡ ਬੱਤੀਆਂ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਗੀਤ ਨੂੰ ਆਰ ਨੇਤ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਦੱਸ ਦਈਏ ਇਸ ਗੀਤ ਨੂੰ ਰਿਲੀਜ਼ ਹੋਏ ਨੂੰ ਕੁਝ ਸਮਾਂ ਹੀ ਹੋਇਆ ਹੈ ਤੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।

ਹੋਰ ਵੇਖੋ:ਰਣਜੀਤ ਬਾਵਾ ਤੇ ਮੰਨਤ ਨੂਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਨੌਕਰ ਵਹੁਟੀ ਦਾ’ ਨਵਾਂ ਗੀਤ ‘ਮੰਤਰ ਮਾਰ ਗਈ’

ਇਸ ਗਾਣੇ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਜੇ ਗੱਲ ਕਰੀਏ ਆਰ ਨੇਤ ਦੇ ਕੰਮ ਦੀ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। ਰੈੱਡ ਬੱਤੀਆਂ ਗਾਣੇ ਦੇ ਬੋਲ ਵੀ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ BYG BYRD ਨੇ ਦਿੱਤਾ ਹੈ। ਇਸ ਗੀਤ ‘ਚ ਸਨੀ ਮਾਲਟਨ ਆਪਣੇ ਰੈਪ ਤੜਕਾ ਦੇ ਨਾਲ ਚਾਰ ਚੰਨ ਲਗਾ ਦਿੱਤੇ ਨੇ। ਗਾਣੇ ਦਾ ਵੀਡੀਓ TDOT ਫ਼ਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਅਦਾਕਾਰੀ ਵੀ ਖੁਦ ਆਰ ਨੇਤ ਨੇ ਕੀਤੀ ਹੈ। ਜੱਸ ਰਿਕਾਰਡਸ ਦੇ ਲੇਬਲ ਹੇਠ ‘ਰੈੱਡ ਬੱਤੀਆਂ’ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network