ਜਾਣੋ ਕਿਉਂ ਸ਼ਾਹਰੁਖ ਖ਼ਾਨ ਆਉਂਦੇ ਜਾਂਦੇ ਰਹਿੰਦੇ ਨੇ ਗਾਇਕ ਆਰ ਨੇਤ ਦੀ ਮੋਟਰ 'ਤੇ

Written by  Aaseen Khan   |  August 10th 2019 11:42 AM  |  Updated: August 10th 2019 11:42 AM

ਜਾਣੋ ਕਿਉਂ ਸ਼ਾਹਰੁਖ ਖ਼ਾਨ ਆਉਂਦੇ ਜਾਂਦੇ ਰਹਿੰਦੇ ਨੇ ਗਾਇਕ ਆਰ ਨੇਤ ਦੀ ਮੋਟਰ 'ਤੇ

ਜਾਣੋ ਕਿਉਂ ਸ਼ਾਹਰੁਖ ਖ਼ਾਨ ਆਉਂਦੇ ਜਾਂਦੇ ਰਹਿੰਦੇ ਨੇ ਗਾਇਕ ਆਰ ਨੇਤ ਦੀ ਮੋਟਰ 'ਤੇ, ਜੀ ਹਾਂ ਇਹ ਆਰ ਨੇਤ ਦਾ ਹੀ ਕਹਿਣਾ ਹੈ ਜਿਸ ਨਾਲ ਤੁਸੀਂ ਹੈਰਾਨ ਹੋ ਰਹੇ ਹੋ ਹੋਵੋਂਗੇ ਕਿ ਆਖਿਰ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਆਰ ਨੇਤ ਦੀ ਮੋਟਰ 'ਤੇ ਕਿਉਂ ਆਉਂਦੇ ਹਨ। ਪਰ ਜ਼ਰਾ ਰੁਕੋ ਇਸ ਪਿੱਛੇ ਦਾ ਕਾਰਨ ਵੀ ਜਾਣ ਲਵੋ। ਦਰਅਸਲ ਆਰ ਨੇਤ ਪੀਟੀਸੀ ਪੰਜਾਬੀ ਦੇ ਦੁਨੀਆਂ ਦੇ ਨੰਬਰ ਇੱਕ ਪੰਜਾਬੀ ਚੈਟ ਸ਼ੋਅ ਪੀਟੀਸੀ ਸ਼ੋਅ ਕੇਸ 'ਚ ਪਹੁੰਚੇ ਜਿੱਥੇ ਉਹਨਾਂ ਨੂੰ ਇੱਕ ਟਾਸ੍ਕ ਦਿੱਤਾ ਗਿਆ ਜਿਸ 'ਚ ਦਿੱਤੇ ਗਏ ਸ਼ਬਦਾਂ ਅਤੇ ਨਾਮਾਂ ਬਾਰੇ ਸੱਚ ਨਹੀਂ ਬਲਕਿ ਝੂਠ ਬੋਲਣਾ ਸੀ। ਆਰ ਨੇਤ ਨੇ ਇਸੇ ਟਾਸ੍ਕ ਦੌਰਾਨ ਜਦੋਂ ਸ਼ਾਹਰੁਖ ਦਾ ਨਾਮ ਸੁਣਿਆ ਤਾਂ ਹੱਸਦੇ ਹੱਸਦੇ ਕਿਹਾ ਕਿ ਉਹਨਾਂ ਦੀ ਤਾਂ ਸਾਡੀ ਮੋਟਰ 'ਤੇ ਆਉਣੀ ਜਾਣੀ ਲੱਗੀ ਰਹਿੰਦੀ ਹੈ।

ਹੋਰ ਕਈ ਸਵਾਲਾਂ ਦੇ ਆਰ ਨੇਤ ਨੇ ਅਜਿਹੇ ਹੀ ਜਵਾਬ ਦਿੱਤੇ ਹਨ ਜਿਹੜੇ ਕਿ ਹੇਠ ਵੀਡੀਓ 'ਚ ਦੇਖ ਸਕਦੇ ਹੋ :

ਹੋਰ ਵੇਖੋ : ਕਿੰਝ ਆਰ ਨੇਤ ਨੇ ਲੇਖਾਂ ਤੋਂ ਜਿੱਤੀਆਂ ਨੇ ਕੁਸ਼ਤੀਆਂ, ਦੱਸਣਗੇ ਗੀਤ 'ਸਟਰਗਲ' ਵਿਚ

ਡਿਫਾਲਟਰ ਅਤੇ ਦੱਬਦਾ ਕਿੱਥੇ ਆ ਵਰਗੇ ਗਾਣਿਆਂ ਤੋਂ ਬਾਅਦ ਆਰ ਨੇਤ ਨੇ ਆਪਣੇ ਸੰਘਰਸ਼ ਦੀ ਕਹਾਣੀ ਗੀਤ ਸਟਰਗਲਰ 'ਚ ਪੇਸ਼ ਕੀਤੀ ਜਿਸ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਆਰ ਨੇਤ ਦੇ ਇਸ ਗੀਤ ਨੂੰ ਯੂ ਟਿਊਬ 'ਤੇ 38 ਮਿਲੀਅਨ ਤੋਂ ਵੱਧ ਵਾਰ ਦਰਸ਼ਕਾਂ ਵੱਲੋਂ ਸੁਣਿਆ ਜਾ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network