ਰੱਬ ਦਾ ਰੇਡੀਓ 2 ਦਾ ਪੁਰਾਣੇ ਪੰਜਾਬ ਦੀ ਗਾਇਕੀ ਦੀਆਂ ਝਲਕਾਂ ਮਾਰਦਾ ਗੀਤ 'ਗੁੱਡੀ ਦਾ ਪ੍ਰਾਹੁਣਾ' ਹੋਇਆ ਰਿਲੀਜ਼,ਦੇਖੋ ਵੀਡੀਓ

Written by  Aaseen Khan   |  April 02nd 2019 05:29 PM  |  Updated: April 02nd 2019 05:34 PM

ਰੱਬ ਦਾ ਰੇਡੀਓ 2 ਦਾ ਪੁਰਾਣੇ ਪੰਜਾਬ ਦੀ ਗਾਇਕੀ ਦੀਆਂ ਝਲਕਾਂ ਮਾਰਦਾ ਗੀਤ 'ਗੁੱਡੀ ਦਾ ਪ੍ਰਾਹੁਣਾ' ਹੋਇਆ ਰਿਲੀਜ਼,ਦੇਖੋ ਵੀਡੀਓ

ਰੱਬ ਦਾ ਰੇਡੀਓ 2 ਦਾ ਪੁਰਾਣੇ ਪੰਜਾਬ ਦੀ ਗਾਇਕੀ ਦੀਆਂ ਝਲਕਾਂ ਮਾਰਦਾ ਗੀਤ 'ਗੁੱਡੀ ਦਾ ਪ੍ਰਾਹੁਣਾ' ਹੋਇਆ ਰਿਲੀਜ਼,ਦੇਖੋ ਵੀਡੀਓ : 29 ਮਾਰਚ ਨੂੰ ਰਿਲੀਜ਼ ਹੋਈ ਫਿਲਮ 'ਰੱਬ ਦਾ ਰੇਡੀਓ 2' ਜਿਸ 'ਚ ਤਰਸੇਮ ਜੱਸੜ ਤੇ ਸਿਮੀ ਚਾਹਲ ਮੁੱਖ ਭੂਮਿਕਾ 'ਚ ਹਨ। ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਦਰਸ਼ਕਾਂ ਵੱਲੋਂ ਵੀ ਰਿਸਪਾਂਸ ਵਧੀਆ ਮਿਲ ਰਿਹਾ ਹੈ। ਤਰਸੇਮ ਜੱਸੜ ਅਤੇ ਸਿਮੀ ਚਾਹਲ ਦੀ ਇਸ ਫਿਲਮ ਦਾ ਇੱਕ ਹੋਰ ਗੀਤ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਣੇ ਦਾ ਨਾਮ ਹੈ ਗੁੱਡੀ ਦਾ ਪ੍ਰਾਹੁਣਾ ਜਿਸ ਨੂੰ ਆਵਾਜ਼ ਦਿੱਤੀ ਹੈ ਕੁਲਬੀਰ ਝਿੰਜਰ ਨੇ। ਗਾਣੇ ਦੇ ਬੋਲ ਬਾਠਾਂ ਵਾਲੇ ਬਾਠ ਵੱਲੋਂ ਦਿੱਤੇ ਗਏ ਹਨ। ਅਤੇ ਸੰਗੀਤ ਦੇਸੀ ਕਰਿਉ ਵੱਲੋਂ ਦਿੱਤਾ ਗਿਆ ਹੈ।

ਗਾਣਾ ਕਾਫੀ ਖੂਬਸੂਰਤ ਹੈ ਜਿਹੜਾ ਤੁਹਾਨੂੰ ਫਿਲਮ ਦੇ ਅੰਦਰ ਲੈ ਜਾਂਦਾ ਹੈ। ਪੁਰਾਣੇ ਪੰਜਾਬ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਇਹ ਗੀਤ ਕਾਫੀ ਸ਼ਾਨਦਾਰ ਹੈ। ਇਹ ਗਾਣਾ ਫਿਲਮ ਦੀ ਤਰਾਂ ਕਲਾਸਿਕ ਹੈ ਜਿਸ ਨੂੰ ਸੁਣ ਹਰ ਕੋਈ ਪਸੰਦ ਕਰੇਗਾ।

ਹੋਰ ਵੇਖੋ : 'ਬਾਬਾ ਵੇ ਕਲਾ ਮਰੋੜ' ਗਾਣੇ ਨੂੰ 'ਬੈਂਡ ਵਾਜੇ' ਫਿਲਮ 'ਚ ਲੱਗਿਆ ਨਵਾਂ ਤੜਕਾ, ਦੇਖੋ ਵੀਡੀਓ

ਰੱਬ ਦਾ ਰੇਡੀਓ 2’ ‘ਚ ਕਈ ਦਿੱਗਜ ਕਲਾਕਾਰ ਜਿਵੇਂ ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਜਗਜੀਤ ਸੰਧੂ, ਅਵਤਾਰ ਗਿੱਲ ਅਤੇ ਪੰਜਾਬੀ ਇੰਡਸਟਰੀ ਦੇ ਕਈ ਹੋਰ ਨਾਮੀ ਅਦਾਕਾਰ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ ਤੇ ਮੂਵੀ ਨੂੰ ਸ਼ਰਨ ਆਰਟਸ ਵੱਲੋਂ ਡਾਇਰੈਕਟ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network