ਆਰਿਆ ਬੱਬਰ ਨੇ ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ‘ਤੇ ਸਾਂਝੀ ਕੀਤੀ ਤਸਵੀਰ, ਬਾਲੀਵੁੱਡ ਦੀ ਇਸ ਅਦਾਕਾਰਾ ਕਰਕੇ ਰਾਜ ਬੱਬਰ ਨੇ ਛੱਡਿਆ ਸੀ ਪਹਿਲੀ ਪਤਨੀ ਨਾਦਿਰਾ ਨੂੰ

written by Lajwinder kaur | November 21, 2019

ਬਾਲੀਵੁੱਡ ਦੇ ਮਸ਼ਹੂਰ ਤੇ ਦਿੱਗਜ ਅਦਾਕਾਰ ਰਾਜ ਬੱਬਰ ਅੱਜ ਦੇ ਦਿਨ ਨਾਦਿਰਾ ਜ਼ਹੀਰ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ। ਉਨ੍ਹਾਂ ਦੇ ਪੁੱਤਰ ਆਰਿਆ ਬੱਬਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਮਾਤਾ-ਪਿਤਾ ਦੀ ਤਸਵੀਰ ਸਾਂਝੀ ਕੀਤੀ ਹੈ।

 

View this post on Instagram

 

Happy Anniversary Mumma & Papa ❤️ #happyanniversary #parents #love #anniversary #happy #❤️

A post shared by Aarya Babbar (@aaryababbar222) on

ਉਨ੍ਹਾਂ ਨੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬੁਹਤ ਮੁਬਾਰਕਾਂ ਮੰਮੀ-ਪਾਪਾ #happyanniversary’। ਤਸਵੀਰ ‘ਚ ਰਾਜ ਬੱਬਰ ਤੇ ਨਾਦਿਰਾ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਫੈਨਜ਼ ਤੇ ਫ਼ਿਲਮੀ ਜਗਤ ਦੇ ਕਲਾਕਾਰਾਂ  ਕਮੈਂਟਸ ਰਾਹੀਂ ਵਧਾਈਆਂ ਦੇ ਰਹੇ ਹਨ।

ਹੋਰ ਵੇਖੋ:

ਦੱਸ ਦਈਏ ਅੱਸੀ ਦੇ ਦਹਾਕੇ ‘ਚ ਰਾਜ ਬੱਬਰ ਦੀ ਫ਼ਿਲਮੀ ਦੁਨੀਆਂ ‘ਚ ਪੂਰੀ ਚੜ੍ਹਾਈ ਸੀ ਤੇ ਉਨ੍ਹਾਂ ਦੀ ਲੁੱਕ ਦੀਆਂ ਕੁੜੀਆਂ ਦੀਵਾਨੀਆਂ ਸਨ।  ਪਰ ਰਾਜ ਬੱਬਰ ਦਾ ਦਿਲ ਬਾਲੀਵੁੱਡ ਦੀ ਸੰਜੀਦਾ ਅਦਾਕਾਰਾ ਸਮਿਤਾ ਪਾਟਿਲ ਉੱਤੇ ਆ ਗਿਆ ਸੀ। ਉਨ੍ਹਾਂ ਨੇ ਸਮਿਤਾ ਲਈ ਆਪਣੀ ਪਹਿਲੀ ਪਤਨੀ ਨਾਦਿਰਾ ਨੂੰ ਛੱਡਣ ਤੱਕ ਦਾ ਫ਼ੈਸਲਾ ਕਰ ਲਿਆ ਸੀ।

ਜਿਸਦੇ ਚੱਲਦੇ ਉਨ੍ਹਾਂ ਨੇ ਸਮਿਤਾ ਪਾਟਿਲ ਦੇ ਨਾਲ ਦੂਜਾ ਵਿਆਹ ਕਰ ਲਿਆ ਸੀ। ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਪਾਇਆ, ਕਿਉਂਕਿ ਸਮਿਤਾ ਮਹਿਜ਼ 33 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਸੀ। ਸਮਿਤਾ ਪਾਟਿਲ ਤੋਂ ਰੱਜ ਬੱਬਰ ਦਾ ਇੱਕ ਪੁੱਤਰ ਪ੍ਰਤੀਕ ਬੱਬਰ ਹੈ। ਉੱਧਰ ਨਾਦਿਰਾ ਤੋਂ ਰੱਜ ਬੱਬਰ ਦੇ ਤਿੰਨ ਬੱਚੇ ਨੇ ਜਿਸ ‘ਚ ਦੋ ਬੇਟੀਆਂ ਤੇ ਇੱਕ ਬੇਟਾ ਆਰਿਆ ਬੱਬਰ ਹੈ। ਉਨ੍ਹਾਂ ਦੇ ਦੋਵੇਂ ਪੁੱਤਰ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ।

ਆਰਿਆ ਬੱਬਰ ਜੋ ਕਿ ਬਹੁਤ ਜਲਦ ਪੰਜਾਬੀ ਫ਼ਿਲਮ ‘ਗਾਂਧੀ ਫੇਰ ਆ ਗਿਆ’ ‘ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਬਹੁਤ ਸਾਰੀਆਂ ਪੰਜਾਬੀ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ।

You may also like