
HIT: The First Case Trailer: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ (Raj Kummar Rao) ਅਤੇ ਦੰਗਲ ਗਰਲ ਸਾਨਿਆ ਮਲਹੋਤਰਾ (Sanya Malhotra) ਵੱਡੇ ਪਰਦੇ 'ਤੇ ਮੁੜ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਹਿੱਟ: ਦਿ ਫਰਸਟ ਕੇਸ' (Hit: The First Case) ਦਾ ਟ੍ਰੇਲਰ ਅੱਜ ਯਾਨੀ ਕਿ 23 ਜੂਨ ਨੂੰ ਰਿਲੀਜ਼ ਹੋ ਗਿਆ ਹੈ। ਡਾ. ਸੈਲੇਸ਼ ਕੋਲਾਨੂ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫਿਲਮ 15 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਰਾਜਕੁਮਾਰ ਰਾਓ ਅਤੇ ਸਾਨਿਆ ਮਲਹੋਤਰਾ ਸਟਾਰਰ ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਫਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਸਾਹਮਣੇ ਆਉਣ ਮਗਰੋਂ ਦਰਸ਼ਕ ਇਸ ਮੋਸਟ ਅਵੇਟਿਡ ਫਿਲਮ ਨੂੰ ਵੇਖਣ ਲਈ ਬਹੁਤੇ ਉਤਸ਼ਾਹਿਤ ਹਨ।
ਡਾ. ਸੈਲੇਸ਼ ਕੋਲਾਨੂ ਵੱਲੋਂ ਨਿਰਦੇਸ਼ਿਤ ਇਹ ਫਿਲਮ 'ਹਿੱਟ: ਦਿ ਫਰਸਟ ਕੇਸ' ਸਸਪੈਂਸ-ਥ੍ਰਿਲਰ ਡਰਾਮਾ ਉੱਤੇ ਅਧਾਰਿਤ ਹੋਵੇਗੀ। ਇਸ ਫਿਲਮ ਦਾ ਟ੍ਰੇਲਰ ਬਹੁਤ ਦਿਲਚਸਪ ਹੈ ਅਤੇ ਇਹ ਤੁਹਾਨੂੰ ਕਹਾਣੀ ਤੇ ਕਹਾਣੀ ਦੇ ਕਿਰਦਾਰਾਂ ਨਾਲ ਜੋੜੇ ਰੱਖੇਗਾ।

ਇਸ ਸਸਪੈਂਸ-ਥ੍ਰਿਲਰ ਡਰਾਮਾ 'ਤੇ ਅਧਾਰਿਤ ਫਿਲਮ ਦੇ ਵਿੱਚ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਵਿਕਰਮ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਇੱਕ ਪੁਲਿਸ ਅਧਿਕਾਰੀ ਹੈ ਅਤੇ ਜੋ ਨੌਕਰੀ ਲਈ ਆਪਣੇ ਸਮਰਪਣ ਅਤੇ ਆਪਣੇ ਪਿਛਲੇ ਸਦਮੇ ਨਾਲ ਨਜਿੱਠਣ ਵਿਚਕਾਰ ਸੰਜਮ ਹੋਇਆ ਹੈ।
ਪਹਿਲੀ ਵਾਰ, ਰਾਜਕੁਮਾਰ ਰਾਓ ਇੱਕ ਤੀਬਰ ਕਾਪ-ਰੋਲ ਵਿੱਚ ਨਜ਼ਰ ਆਉਣਗੇ। ਟ੍ਰੇਲਰ ਰਾਜਕੁਮਾਰ ਰਾਓ ਦੇ ਆਲੇ-ਦੁਆਲੇ ਘੁੰਮਦਾ ਹੈ ਜੋ ਇੱਕ ਲਾਪਤਾ ਔਰਤ ਦੇ ਭੇਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਆਪਣੇ ਅੰਦਰਲੇ ਰਾਕਸ਼ਸਾਂ ਨਾਲ ਲੜ ਰਿਹਾ ਹੈ।
ਰਾਜ ਕੁਮਾਰ ਰਾਓ ਤੋਂ ਇਲਾਵਾ ਇਸ ਫਿਲਮ ਦੇ 'ਚ ਦੰਗਲ ਗਰਲ ਸਾਨਿਆ ਮਲਹੋਤਰਾ ਵੀ ਨਜ਼ਰ ਆਵੇਗੀ। ਸਾਨਿਆ ਨੇ ਆਮਿਰ ਖਾਨ ਦੀ ਫਿਲਮ 'ਦੰਗਲ' ਰਾਹੀਂ ਪ੍ਰਸਿੱਧੀ ਹਾਸਲ ਕੀਤੀ ਸੀ। ਸਾਨਿਆ ਮਲਹੋਤਰਾ ਇੱਕ ਨਵੇਂ ਕਿਰਦਾਰ ਵਿੱਚ ਆਪਣੀ ਸਮਰੱਥਾ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਫਿਲਮ ਦੇ ਮੋਸ਼ਨ ਪੋਸਟਰ ਨੇ ਦਰਸ਼ਕਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕੀਤਾ ਜਦੋਂ ਇਹ ਸਾਹਮਣੇ ਆਇਆ, ਅਤੇ ਹੁਣ ਟ੍ਰੇਲਰ ਵੇਖਣ ਮਗਰੋਂ ਦਰਸ਼ਕ ਇਸ ਫਿਲਮ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ।