ਸ਼ਿਲਪਾ ਸ਼ੈੱਟੀ ਨੂੰ ਸ਼ੇਰ ਬਣ ਕੇ ਡਰਾਉਂਦੇ ਨਜ਼ਰ ਆਏ ਰਾਜ ਕੁੰਦਰਾ, ਵੇਖੋ ਵੀਡੀਓ
ਸ਼ਿਲਪਾ ਸ਼ੈੱਟੀ (Shilpa Shetty) ਅਤੇ ਰਾਜ ਕੁੰਦਰਾ (Raj Kundra) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਭ ਜਣੇ ਸਿਨੇਮਾ ਹਾਲ ‘ਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ । ਰਾਜ ਕੁੰਦਰਾ ਹਮੇਸ਼ਾ ਦੀ ਤਰ੍ਹਾਂ ਮੂੰਹ ‘ਤੇ ਮੁਖੌਟਾ ਲਗਾ ਕੇ ਸਿਨੇਮਾਂ ਹਾਲ ‘ਚ ਜਾਂਦੇ ਹੋਏ ਨਜ਼ਰ ਆਏ, ਰਾਜ ਕੁੰਦਰਾ ਨੇ ਸ਼ੇਰ ਦੇ ਮੂੰਹ ਵਾਲੀ ਟੀ-ਸ਼ਰਟ ਪਾਈ ਹੋਈ ਸੀ ।
ਹੋਰ ਪੜ੍ਹੋ : ਸਰਵਾਈਕਲ ਦੇ ਦਰਦ ਤੋਂ ਇਹ ਤਰੀਕੇ ਅਪਣਾ ਕੇ ਤੁਸੀਂ ਵੀ ਪਾ ਸਕਦੇ ਹੋ ਦਰਦ ਤੋਂ ਰਾਹਤ
ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਦੇ ਪਿੱਛੇ ਪਿੱਛੇ ਭੱਜਦੇ ਆ ਰਹੇ ਸਨ । ਜਿਸ ਤੋਂ ਬਾਅਦ ਉੱਥੇ ਮੌਜੂਦ ਮੀਡੀਆ ਕਰਮੀ ਕਹਿੰਦੇ ਹਨ ਸ਼ੇਰ ਆਇਆ ਸ਼ੇਰ ਆਇਆ ਅਤੇ ਸ਼ਿਲਪਾ ਸ਼ੈੱਟੀ ਵੀ ਰਾਜ ਕੁੰਦਰਾ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
Image Source: Instagramਹੋਰ ਪੜ੍ਹੋ : ਸੋਨਮ ਕਪੂਰ ਨੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝਾ ਕੀਤਾ ਵੀਡੀਓ
ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਲਵ ਮੈਰਿਜ ਕਰਵਾਈ ਸੀ ।ਇਸ ਤੋਂ ਪਹਿਲਾਂ ਰਾਜ ਕੁੰਦਰਾ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ ।
ਰਾਜ ਕੁੰਦਰਾ ਇੱਕ ਬਿਜਨੇਸਮੈਨ ਹਨ ਅਤੇ ਸ਼ਿਲਪਾ ਸ਼ੈੱਟੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਟੀਵੀ ਐਡ ਦੇ ਸ਼ੂਟ ਦੇ ਦੌਰਾਨ ਹੋਈ ਸੀ । ਸ਼ਿਲਪਾ ਸ਼ੈੱਟੀ ਦੇ ਨਾਲ ਰਾਜ ਕੁੰਦਰਾ ਨੇ ਦੂਜਾ ਵਿਆਹ ਕਰਵਾਇਆ ਹੈ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਉਹ ਇਨ੍ਹੀਂ ਦਿਨੀਂ ਰਿਆਲਟੀ ਸ਼ੋਅ ‘ਚ ਵੀ ਬਤੌਰ ਜੱਜ ਨਜ਼ਰ ਆਉਂਦੀ ਰਹਿੰਦੀ ਹੈ ।
View this post on Instagram