ਅੱਜ ਦੇ ਦਿਨ ਰਿਲੀਜ਼ ਹੋਈ ਸੀ ਬਾਲੀਵੁੱਡ ਦੀ ਪਹਿਲੀ ਫ਼ੀਚਰ ਫ਼ਿਲਮ, ਦਾਦਾ ਸਾਹਿਬ ਫਾਲਕੇ ਨੂੰ ਕਰਨਾ ਪਿਆ ਸੀ ਵੱਡਾ ਸੰਘਰਸ਼

Written by  Aaseen Khan   |  May 03rd 2019 12:52 PM  |  Updated: May 03rd 2019 12:52 PM

ਅੱਜ ਦੇ ਦਿਨ ਰਿਲੀਜ਼ ਹੋਈ ਸੀ ਬਾਲੀਵੁੱਡ ਦੀ ਪਹਿਲੀ ਫ਼ੀਚਰ ਫ਼ਿਲਮ, ਦਾਦਾ ਸਾਹਿਬ ਫਾਲਕੇ ਨੂੰ ਕਰਨਾ ਪਿਆ ਸੀ ਵੱਡਾ ਸੰਘਰਸ਼

ਅੱਜ ਦੇ ਦਿਨ ਰਿਲੀਜ਼ ਹੋਈ ਸੀ ਬਾਲੀਵੁੱਡ ਦੀ ਪਹਿਲੀ ਫ਼ੀਚਰ ਫ਼ਿਲਮ, ਦਾਦਾ ਸਾਹਿਬ ਫਾਲਕੇ ਨੂੰ ਕਰਨਾ ਪਿਆ ਸੀ ਵੱਡਾ ਸੰਘਰਸ਼ : ਬਾਲੀਵੁੱਡ ਜਗਤ ਹਰ ਸਾਲ ਫ਼ਿਲਮਾਂ ਤੇ ਉਦਯੋਗ ਦੇ ਪੱਖ ਤੋਂ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪਰ ਕੀ ਤੁਹਾਨੂੰ ਪਤਾ ਹੈ ਬਾਲੀਵੁੱਡ ਦੀ ਪਹਿਲੀ ਫ਼ਿਲਮ ਕਿਹੜੀ ਸੀ ਤੇ ਕਿਸ ਨੇ ਉਸ ਨੂੰ ਬਣਾਇਆ ਸੀ। ਜੇ ਨਹੀਂ ਤਾਂ ਅੱਜ ਅਸੀਂ ਤੁਹਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਬਾਲੀਵੁੱਡ ਦੇ ਕਰਤਾ ਧਰਤਾ ਕਹੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਨੇ ਬਾਲੀਵੁੱਡ ਦੀ ਪਹਿਲੀ ਫ਼ੀਚਰ ਫ਼ਿਲਮ ਅੱਜ ਤੋਂ 106 ਸਾਲ ਪਹਿਲਾਂ 1913 'ਚ ਬਣਾਈ ਸੀ ਜਿਹੜੀ ਕੇ ਅੱਜ ਦੇ ਦਿਨ ਯਾਨੀ 3 ਮਈ ਨੂੰ ਹੀ ਰਿਲੀਜ਼ ਕੀਤੀ ਗਈ ਸੀ। ਇਸ ਫ਼ਿਲਮ ਦਾ ਨਾਮ ਸੀ 'ਰਾਜਾ ਹਰੀਸ਼ਚੰਦਰ'।

raja harishchandrra first bollywood feature film released 3rd may 1913 a raja harishchandrra

ਸਨ 1911 'ਚ ਦਾਦਾ ਫਾਲਕੇ ਨੇ ਬੰਬਈ (ਹੁਣ ਮੁੰਬਈ) 'ਚ 'ਲਾਈਫ ਆਫ਼ ਫ੍ਰਾਈਸਟ' ਨਾ ਦੀ ਅੰਗਰੇਜ਼ੀ ਫ਼ਿਲਮ ਦੇਖੀ ਸੀ। ਇਸ ਤੋਂ ਹੀ ਉਹਨਾਂ ਨੂੰ ਭਾਰਤ ਦੀ ਫ਼ੀਚਰ ਫ਼ਿਲਮ ਬਣਾਉਣ ਦੀ ਚਿਟਕ ਲੱਗੀ। ਇਹ ਫ਼ਿਲਮ ਬਣਾਉਣ ਲਈ ਦਾਦਾ ਫਾਲਕੇ ਨੂੰ ਲੰਡਨ ਤੋਂ ਲੋੜੀਂਦੇ ਉਪਕਰਨ ਲਿਆਉਣ ਦੀ ਜ਼ਰੂਰਤ ਸੀ ਇਸ ਲਈ ਆਪਣੇ ਇੱਕ ਦੋਸਤ ਤੋਂ ਉਧਾਰ ਰੁਪਏ ਲੈ ਕੇ 1 ਫ਼ਰਵਰੀ 1912 ਨੂੰ ਲੰਡਨ ਚਲੇ ਗਏ। ਉੱਥੇ ਉਹਨਾਂ ਨੇ ਆਪਣੇ ਇੱਕ ਪੱਤਰਕਾਰ ਦੋਸਤ ਦੀ ਮਦਦ ਨਾਲ ਜ਼ਰੂਰੀ ਇੰਸਟਰੂਮੈਂਟ ਅਤੇ ਕੈਮੀਕਲਜ਼ ਖਰੀਦੇ ਅਤੇ ਉੱਥੇ ਹੀ ਫ਼ਿਲਮ ਬਣਾਉਣ ਦੀ ਜਾਣਕਾਰੀ ਹਾਸਿਲ ਕੀਤੀ।

raja harishchandrra first bollywood feature film released 3rd may 1913 a raja harishchandrra

ਥੀਏਟਰ ਤੋਂ ਦਾਦਾ ਸਾਹਿਬ ਫਾਲਕੇ ਨੂੰ ਇਸ ਫ਼ਿਲਮ ਲਈ ਜ਼ਿਆਦਾਤਰ ਅਦਾਕਾਰ ਮਿਲ ਗਏ ਅਤੇ ਦੱਸ ਦਈਏ ਇਸ ਫ਼ਿਲਮ 'ਚ ਮਹਿਲਾਵਾਂ ਦਾ ਰੋਲ ਵੀ ਮਰਦਾਂ ਵੱਲੋਂ ਹੀ ਨਿਭਾਇਆ ਗਿਆ ਸੀ। ਦਿਨ 'ਚ ਦਾਦਾ ਸਾਹਿਬ ਫਾਲਕੇ ਸ਼ੂਟਿੰਗ ਕਰਦੇ ਅਤੇ ਰਾਤ ਨੂੰ ਆਪਣੀ ਰਸੋਈ ਨੂੰ ਡਾਰਕ ਰੂਮ ਬਣਾ ਕੇ ਉੱਥੇ ਉਹ 'ਤੇ ਉਹਨਾਂ ਦੀ ਪਤਨੀ ਸਰਸਵਤੀ ਦੇਵੀ ਫ਼ਿਲਮ ਡੇਵਲਪਿੰਗ, ਪ੍ਰਿੰਟਿੰਗ ਕਰਦੇ। ਇਹ ਕੰਮ ਹਨੇਰੇ 'ਚ ਹੀ ਕੀਤਾ ਜਾਂਦਾ ਸੀ ਕਿਉਂਕਿ ਰੌਸ਼ਨੀ 'ਚ ਫ਼ਿਲਮ ਖ਼ਰਾਬ ਹੋ ਜਾਂਦੀ ਸੀ।

ਹੋਰ ਵੇਖੋ : ‘ਰੱਬ ਦਾ ਰੇਡੀਓ 2’ ਦੀ ਆਫ਼ ਸਕਰੀਨ ਵੀਡੀਓ ਰਾਹੀਂ ਸੁਣੋ ਤਰਸੇਮ ਜੱਸੜ ਦੇ ਯਾਰਾਂ ਦੇ ਕਿੱਸੇ, ਦੇਖੋ ਵੀਡੀਓ

raja harishchandrra raja harishchandrra

ਦਾਦਾ ਸਾਹਿਬ ਦੀ ਪਤਨੀ ਸਰਸਵਤੀ ਦੇਵੀ ਤੋਂ ਬਿਨਾਂ ਸ਼ਾਇਦ ਇਸ ਫ਼ਿਲਮ ਦਾ ਬਣਨਾ ਮੁਮਕਿਨ ਨਹੀਂ ਸੀ। ਦਾਦਾ ਸਾਹਿਬ ਫਾਲਕੇ ਦੇ ਦ੍ਰਿੜ ਇਰਾਦੇ ਅਤੇ ਜਨੂੰਨ ਦੇ ਕਾਰਨ ਹੀ ਬਾਲੀਵੁੱਡ 'ਚ ਫ਼ਿਲਮਾਂ ਦੀ ਸ਼ੁਰੂਆਤ ਹੋਈ ਸੀ। ਦਾਦਾ ਸਾਹਿਬ ਨੇ ਆਪਣੇ ਜੀਵਨ 'ਚ 95 ਫ਼ਿਲਮਾਂ ਬਣਾਈਆਂ ਸਨ ਅਤੇ 27 ਸ਼ਾਰਟ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network