Advertisment

ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਰਜਿਤ ਕਪੂਰ ਉਰਫ਼ ‘ਬੋਮਕੇਸ਼ ਬਖਸ਼ੀ’, ਇਸ ਤਰ੍ਹਾਂ ਮਿਲਿਆ ਅਦਾਕਾਰੀ ਕਰਨ ਦਾ ਪਹਿਲਾ ਮੌਕਾ

author-image
By Rupinder Kaler
New Update
ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਰਜਿਤ ਕਪੂਰ ਉਰਫ਼ ‘ਬੋਮਕੇਸ਼ ਬਖਸ਼ੀ’, ਇਸ ਤਰ੍ਹਾਂ ਮਿਲਿਆ ਅਦਾਕਾਰੀ ਕਰਨ ਦਾ ਪਹਿਲਾ ਮੌਕਾ
Advertisment
ਥਿਏਟਰ ਨੇ ਬਾਲੀਵੁੱਡ ਨੂੰ ਕਈ ਬਿਹਤਰੀਨ ਕਲਾਕਾਰ ਦਿੱਤੇ ਹਨ, ਜਿਹੜੇ ਆਪਣੀ ਅਦਾਕਾਰੀ ਨਾਲ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ । ਇਹਨਾਂ ਅਦਾਕਾਰਾਂ ਵਿੱਚੋਂ ਇੱਕ ਹਨ 1993 ਵਿੱਚ ਆਏ ਸੀਰੀਅਲ ‘ਬੋਮਕੇਸ਼ ਬਖਸ਼ੀ’ ਸੀਰੀਅਲ ਦੇ ਲੀਡ ਅਦਾਕਾਰ ਰਜਿਤ ਕਪੂਰ । ਆਪਣੇ 28 ਸਾਲਾਂ ਦੇ ਕਰੀਅਰ ਦੌਰਾਨ ਰਜਿਤ ਨੇ ਕਈ ਕਿਰਦਾਰ ਨਿਭਾਏ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਰਜਿਤ ਕਪੂਰ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ, ਪਰ ਜਦੋਂ ਉਹ ਡੇਢ ਸਾਲ ਦੇ ਹੋਏ ਤਾਂ ਉਹਨਾਂ ਦਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ । ਰਜਿਤ ਹਮੇਸ਼ਾ ਥਿਏਟਰ ਕਰਨਾ ਚਾਹੁੰਦੇ ਸਨ ਪਰ ਇਹ ਗੱਲ ਉਹਨਾਂ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ । ਉਹਨਾਂ ਦਾ ਪਰਿਵਾਰ ਵਪਾਰ ਕਰਦਾ ਸੀ ਇਸੇ ਲਈ ਉਹਨਾਂ ਨੇ ਬੀ-ਕਾਮ ਦੀ ਪੜ੍ਹਾਈ ਕੀਤੀ ਹਾਲਾਂ ਕਿ ਥਿਏਟਰ ਦਾ ਕੀੜਾ ਉਹਨਾਂ ਨੂੰ ਉਦੋਂ ਵੀ ਸੀ । ਅਦਾਕਾਰੀ ਸਿੱਖਣ ਲਈ ਰਜਿਤ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਅਡਮਿਸ਼ਨ ਲੈਣ ਲਈ ਫਾਰਮ ਵੀ ਖਰੀਦਿਆ ਸੀ ਪਰ ਘਰ ਵਿੱਚ ਹੰਗਾਮਾ ਹੋਣ ਕਰਕੇ ਇਸ ਨੂੰ ਪਾੜ ਦਿੱਤਾ ਗਿਆ ।
Advertisment
publive-image ਇਸ ਵਜ੍ਹਾ ਕਰਕੇ ਰਜਿਤ ਅਦਾਕਾਰੀ ਤਾਂ ਨਹੀਂ ਸਿੱਖ ਸਕੇ ਪਰ ਉਹਨਾਂ ਦੇ ਤਜ਼ਰਬੇ ਨੇ ਉਹਨਾਂ ਨੂੰ ਬਹੁਤ ਕੁਝ ਸਿਖਾ ਦਿੱਤਾ ਸੀ । ਕਾਲਜ ਦੇ ਦਿਨਾਂ ਵਿੱਚ ਰਜਿਤ ਅੰਗਰੇਜ਼ੀ ਨਾਟਕਾਂ ਵਿੱਚ ਕੰਮ ਕਰਦੇ ਸਨ ਤੇ ਗਾਣੇ ਵੀ ਗਾਉਂਦੇ ਸਨ । ਇੱਥੇ ਹੀ ਬਸ ਨਹੀਂ ਸਕੂਲ ਦੇ ਦਿਨਾਂ ਵਿੱਚ ਵੀ ਉਹਨਾਂ ਨੇ ਨਾਟਕ ਕੀਤੇ ਤੇ ਖੁਦ ਹਿੰਦੀ ਨਾਟਕ ਲਿਖੇ ਵੀ । ਪੜ੍ਹਾਈ ਦੌਰਾਨ ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਸ਼ੌਂਕ ਵੀ ਸੀ । publive-image ਰਜਿਤ 20 ਸਾਲਾਂ ਤੱਕ ਲਵ ਲੈਟਰ ਨਾਂਅ ਦਾ ਥਿਏਟਰ ਸ਼ੋਅ ਕਰਦੇ ਰਹੇ । ਇਸ ਸ਼ੋਅ ਨੂੰ ਸ਼ਿਆਮ ਬੇਨੇਗਲ ਨੇ ਦੇਖਿਆ ਤੇ ਰਜਿਤ ਨੂੰ ਫੋਨ ਕੀਤਾ । ਇਸ ਤੋਂ ਬਾਅਦ ਰਜਿਤ ਨੂੰ ਫ਼ਿਲਮ ‘ਸੂਰਜ ਦਾ ਸਾਤਵਾਂ ਘੋੜਾ’ ਦਾ ਆਫਰ ਦਿੱਤਾ, ਇਹ ਉਹਨਾਂ ਦੀ ਪਹਿਲੀ ਫ਼ਿਲਮ ਸੀ । publive-image ਇਸ ਫ਼ਿਲਮ ਤੋਂ ਬਾਅਦ ਰਜਿਤ ਨੇ ਸੀਰੀਅਲ ਬੋਮਕੇਸ਼ ਬਖਸ਼ੀ ਸੀਰੀਅਲ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਉਹਨਾਂ ਨੂੰ ਆਫਰ ਦੀ ਝੜੀ ਲੱਗ ਗਈ । ਹਿੰਦੀ ਫ਼ਿਲਮਾਂ ਤੋਂ ਇਲਾਵਾ ਰਜਿਤ ਨੇ ਮਲਿਆਲਮ ਤੇ ਬੰਗਾਲੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਉਹ ਅਦਾਕਾਰ ਦੇ ਨਾਲ-ਨਾਲ ਇੱਕ ਡਾਇਰੈਕਟਰ ਵੀ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment