
ਰਾਜਕੁਮਾਰ ਰਾਓ (Rajkummar Rao)ਅਤੇ ਪਤਰਲੇਖਾ (Patralekhaa ) ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਰਾਜਕੁਮਾਰ ਅਤੇ ਪਤਰਲੇਖਾ ਨੇ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਹੈ । ਦੋਵਾਂ ਵੱਲੋਂ ਆਪਣੇ ਵਿਆਹ ਨੂੰ ਗੁਪਤ ਰੱਖਣ ਦੇ ਬਾਵਜੂਦ ਵਿਆਹ ਦੀ ਜਾਣਕਾਰੀ ਸਾਹਮਣੇ ਆਈ ਹੈ। ਦੋਵਾਂ ਦੇ ਵਿਆਹ ਦਾ ਫੰਕਸ਼ਨ ਮੁੰਬਈ ਤੋਂ ਦੂਰ ਚੰਡੀਗੜ੍ਹ ‘ਚ ਹੈ। ਜਿਸ ਵਿੱਚ ਕੁਝ ਖਾਸ ਮਹਿਮਾਨ ਅਤੇ ਪਰਿਵਾਰਕ ਮੈਂਬਰ ਹੀ ਸ਼ਿਰਕਤ ਕਰ ਰਹੇ ਹਨ । ਦਰਅਸਲ ਰਾਜਕੁਮਾਰ ਅਤੇ ਪਤਰਲੇਖਾ ਆਪਣੇ ਵਿਆਹ ਲਈ ਚੰਡੀਗੜ੍ਹ ਪਹੁੰਚੇ ਹੋਏ ਹਨ। ਅਜਿਹੇ 'ਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਸੋਸ਼ਲ ਮੀਡੀਆ ਉੱਤੇ ਦੋਵਾਂ ਦੀ ਮੰਗਣੀ (engagement ceremony) ਵਾਲੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਬੀਤੇ ਦਿਨ ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਪਤਰਲੇਖਾ ਨਾਲ ਮੰਗਣੀ ਕਰ ਲਈ ਹੈ। ਦੋਵੇਂ ਅੱਜ ਯਾਨੀ 14 ਨਵੰਬਰ ਨੂੰ ਚੰਡੀਗੜ੍ਹ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਵਿਆਹ ਤੋਂ ਪਹਿਲਾਂ ਦੋਵਾਂ ਨੇ ਕਾਫੀ ਧੂਮ-ਧਾਮ ਨਾਲ ਮੰਗਣੀ ਕੀਤੀ ਸੀ, ਜਿਸ ਦੀਆਂ ਕੁਝ ਖੂਬਸੂਰਤ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੋਵੇਂ ਵ੍ਹਾਈਟ ਅਤੇ ਸਿਲਵਰ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੇ ਸਨ। ਮੰਗਣੀ ਤੋਂ ਪਹਿਲਾਂ ਦੋਵਾਂ ਦਾ ਇੱਕ ਰੋਮਾਂਟਿਕ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਾਜਕੁਮਾਰ ਰਾਓ ਪਤਰਾਲੇਖਾ ਨੂੰ ਗੋਡੇ ਦੇ ਭਾਰ ਜਾ ਕੇ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਜਕੁਮਾਰ ਰਾਓ ਨੇ ਪਤਰਾਲੇਖਾ ਨੂੰ ਅੰਗੂਠੀ ਦੇ ਨਾਲ ਵਿਆਹ ਲਈ ਪ੍ਰਪੋਜ਼ ਕੀਤਾ, ਜਿਸ 'ਤੇ ਉਸ ਨੇ 'ਹਾਂ' ਕਿਹਾ। ਇਸ ਦੇ ਨਾਲ ਹੀ ਪਤਰਾਲੇਖਾ ਨੇ ਵੀ ਰਾਜਕੁਮਾਰ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ ਉਨ੍ਹਾਂ ਨੇ ਵੀ 'ਹਾਂ' ਕਹਿ ਦਿੱਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਜਕੁਮਾਰ ਪਤਰਾਲੇਖਾ ਨੂੰ ਅੰਗੂਠੀ ਪਾਉਣ ਲਈ ਸਭ ਤੋਂ ਪਹਿਲਾਂ ਆਪਣੇ ਗੋਡਿਆਂ 'ਤੇ ਬੈਠ ਅਤੇ ਇਸ ਦੌਰਾਨ ਪਤਰਾਲੇਖਾ ਵੀ ਗੋਡਿਆ ਦੇ ਭਾਰ ਆ ਕੇ ਰਾਜਕੁਮਾਰ ਨੂੰ ਵਿਆਹ ਦੇ ਲਈ ਪ੍ਰੋਪਜ ਕਰਦੇ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਦੋਵੇਂ ਇਕੱਠੇ ਡਾਂਸ ਕਰਦੇ ਵੀ ਨਜ਼ਰ ਆ ਰਹੇ ਹਨ।
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੀ ਮੰਗਣੀ ਚੰਡੀਗੜ੍ਹ ਦੇ ਲਗਜ਼ਰੀ ਰਿਜ਼ੋਰਟ ਦਿ ਓਬਰਾਏ ਸੁਖਵਿਲਾਸ 'ਚ ਹੋਈ ਹੈ। ਇਸ ਸਮਾਰੋਹ 'ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਖ਼ਾਸ ਦੋਸਤ ਵੀ ਸ਼ਾਮਲ ਹੋਏ ਹਨ। ਰਾਜਕੁਮਾਰ ਅਤੇ ਪਤਰਾਲੇਖਾ ਦੀ ਮੰਗਣੀ 'ਚ ਬਾਲੀਵੁੱਡ ਨਿਰਦੇਸ਼ਕ ਫਰਾਹ ਖਾਨ, ਅਭਿਨੇਤਰੀ ਹੁਮਾ ਕੁਰੈਸ਼ੀ ਅਤੇ ਉਸ ਦਾ ਭਰਾ ਸਾਕਿਬ ਸਲੀਮ ਵੀ ਨਜ਼ਰ ਆਏ। ਰਾਜਕੁਮਾਰ ਰਾਓ ਹਾਲ ਹੀ 'ਚ ਕ੍ਰਿਤੀ ਸੈਨਨ ਨਾਲ 'ਹਮ ਦੋ ਹਮਾਰੇ ਦੋ' 'ਚ ਨਜ਼ਰ ਆਏ ਹਨ । ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।