ਰਾਜਕੁਮਾਰ ਰਾਓ ਸਟਾਰਰ ਫਿਲਮ 'HIT: The First Case' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

Written by  Pushp Raj   |  June 17th 2022 02:43 PM  |  Updated: June 17th 2022 02:45 PM

ਰਾਜਕੁਮਾਰ ਰਾਓ ਸਟਾਰਰ ਫਿਲਮ 'HIT: The First Case' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

HIT: The First Case Teaser: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ (Raj Kummar Rao) ਅਤੇ ਦੰਗਲ ਗਰਲ ਸਾਨਿਆ ਮਲਹੋਤਰਾ (Sanya Malhotra) ਵੱਡੇ ਪਰਦੇ 'ਤੇ ਮੁੜ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਹਿੱਟ: ਦਿ ਫਰਸਟ ਕੇਸ' (Hit: The First Case) ਦਾ ਟੀਜ਼ਰ ਅੱਜ ਯਾਨੀ ਕਿ 17 ਜੂਨ ਨੂੰ ਰਿਲੀਜ਼ ਹੋ ਗਿਆ ਹੈ। ਡਾ. ਸੈਲੇਸ਼ ਕੋਲਾਨੂ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫਿਲਮ 15 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

HIT movie's teaser out: Rajkummar Rao looks amazing in intense cop role Image Source: Twitter

ਰਾਜਕੁਮਾਰ ਰਾਓ ਅਤੇ ਸਾਨਿਆ ਮਲਹੋਤਰਾ ਸਟਾਰਰ ਫਿਲਮ ਦਾ ਟੀਜ਼ਰ ਅੱਜ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਫਿਲਮ ਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟੀਜ਼ਰ ਸਾਹਮਣੇ ਆਉਣ ਮਗਰੋਂ ਦਰਸ਼ਕ ਇਸ ਮੋਸਟ ਅਵੇਟਿਡ ਫਿਲਮ ਨੂੰ ਵੇਖਣ ਲਈ ਬਹੁਤੇ ਉਤਸ਼ਾਹਿਤ ਹਨ।

ਡਾ. ਸੈਲੇਸ਼ ਕੋਲਾਨੂ ਵੱਲੋਂ ਨਿਰਦੇਸ਼ਿਤ ਇਹ ਫਿਲਮ 'ਹਿੱਟ: ਦਿ ਫਰਸਟ ਕੇਸ' ਸਸਪੈਂਸ-ਥ੍ਰਿਲਰ ਡਰਾਮਾ ਉੱਤੇ ਅਧਾਰਿਤ ਹੋਵੇਗੀ। ਇਸ ਫਿਲਮ ਦਾ ਟੀਜ਼ਰ ਬਹੁਤ ਦਿਲਚਸਪ ਹੈ ਅਤੇ ਇਹ ਤੁਹਾਨੂੰ ਕਹਾਣੀ ਤੇ ਕਹਾਣੀ ਦੇ ਕਿਰਦਾਰਾਂ ਨਾਲ ਜੋੜੇ ਰੱਖੇਗਾ।

ਇਸ ਸਸਪੈਂਸ-ਥ੍ਰਿਲਰ ਡਰਾਮਾ 'ਤੇ ਅਧਾਰਿਤ ਫਿਲਮ ਦੇ ਵਿੱਚ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਵਿਕਰਮ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਇੱਕ ਪੁਲਿਸ ਅਧਿਕਾਰੀ ਹੈ ਅਤੇ ਜੋ ਨੌਕਰੀ ਲਈ ਆਪਣੇ ਸਮਰਪਣ ਅਤੇ ਆਪਣੇ ਪਿਛਲੇ ਸਦਮੇ ਨਾਲ ਨਜਿੱਠਣ ਵਿਚਕਾਰ ਸੰਜਮ ਹੋਇਆ ਹੈ।

HIT movie's teaser out: Rajkummar Rao looks amazing in intense cop role Image Source: Twitter

ਪਹਿਲੀ ਵਾਰ, ਰਾਜਕੁਮਾਰ ਰਾਓ ਇੱਕ ਤੀਬਰ ਕਾਪ-ਰੋਲ ਵਿੱਚ ਨਜ਼ਰ ਆਉਣਗੇ। ਟੀਜ਼ਰ ਰਾਜਕੁਮਾਰ ਰਾਓ ਦੇ ਆਲੇ-ਦੁਆਲੇ ਘੁੰਮਦਾ ਹੈ ਜੋ ਇੱਕ ਲਾਪਤਾ ਔਰਤ ਦੇ ਭੇਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਆਪਣੇ ਅੰਦਰਲੇ ਰਾਕਸ਼ਸਾਂ ਨਾਲ ਲੜ ਰਿਹਾ ਹੈ।

ਰਾਜ ਕੁਮਾਰ ਰਾਓ ਤੋਂ ਇਲਾਵਾ ਇਸ ਫਿਲਮ ਦੇ 'ਚ ਦੰਗਲ ਗਰਲ ਸਾਨਿਆ ਮਲਹੋਤਰਾ ਵੀ ਨਜ਼ਰ ਆਵੇਗੀ। ਸਾਨਿਆ ਨੇ ਆਮਿਰ ਖਾਨ ਦੀ ਫਿਲਮ 'ਦੰਗਲ' ਰਾਹੀਂ ਪ੍ਰਸਿੱਧੀ ਹਾਸਲ ਕੀਤੀ ਸੀ। ਸਾਨਿਆ ਮਲਹੋਤਰਾ ਇੱਕ ਨਵੇਂ ਕਿਰਦਾਰ ਵਿੱਚ ਆਪਣੀ ਸਮਰੱਥਾ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

HIT movie's teaser out: Rajkummar Rao looks amazing in intense cop role Image Source: Twitter

ਹੋਰ ਪੜ੍ਹੋ: ਸਾਂਈ ਪੱਲਵੀ ਦੇ ਖਿਲਾਫ ਬਜਰੰਗ ਦਲ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਦਿ ਕਸ਼ਮੀਰ ਫਾਈਲਸ 'ਤੇ ਦਿੱਤਾ ਸੀ ਵਿਵਾਦਤ ਬਿਆਨ

ਇਸ ਫਿਲਮ ਦੇ ਮੋਸ਼ਨ ਪੋਸਟਰ ਨੇ ਦਰਸ਼ਕਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕੀਤਾ ਜਦੋਂ ਇਹ ਸਾਹਮਣੇ ਆਇਆ, ਅਤੇ ਉਹ ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਕਿ ਟ੍ਰੇਲਰ ਅਤੇ ਅੰਤ ਵਿੱਚ ਫਿਲਮ ਉਨ੍ਹਾਂ ਲਈ ਕੀ ਰੱਖਦੀ ਹੈ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network