ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਵਿਆਹ ਤੋਂ ਬਾਅਦ ਧੋ ਰਹੇ ਨੇ ਘਰ ਦੇ ਭਾਂਡੇ, ਐਕਟਰ ਨੇ ਕਿਹਾ- ‘ਝਾੜੂ ਲਗਾਉਣਾ ਜ਼ਿਆਦਾ ਪਸੰਦ ਹੈ’

written by Lajwinder kaur | July 06, 2022

ਰਾਜਕੁਮਾਰ ਰਾਓ ਨੂੰ ਬਾਲੀਵੁੱਡ ਦਾ ਪ੍ਰਤਿਭਾਸ਼ਾਲੀ ਅਭਿਨੇਤਾ ਮੰਨਿਆ ਜਾਂਦਾ ਹੈ। ਐਕਟਰ ਦੀ ਹਰ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ ਤਾਂ ਹੀ ਕਿਹਾ ਜਾਂਦਾ ਹੈ ਕਿ ਉਸਦਾ ਫ਼ਿਲਮ ਵਿੱਚ ਹੋਣਾ ਇੱਕ ਚੰਗੀ ਕਹਾਣੀ ਦੀ ਗਾਰੰਟੀ ਹੁੰਦੀ ਹੈ। ਉਸ ਦੀ ਅਦਾਕਾਰੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਪਰ ਰਾਜਕੁਮਾਰ ਜਿੰਨੇ ਚੰਗੇ ਐਕਟਰ ਹਨ, ਓਨੇ ਹੀ ਵਧੀਆ ਪਤੀ ਹਨ ਅਤੇ ਹਰ ਕੰਮ ਵਿੱਚ ਪਤਰਲੇਖਾ ਦੀ ਮਦਦ ਕਰਦੇ ਹਨ, ਫਿਰ ਉਹ ਕੰਮ ਭਾਵੇਂ ਭਾਂਡੇ ਧੋਣ ਦਾ ਕਿਉਂ ਨਾ ਹੋਵੇ।

ਹੋਰ ਪੜ੍ਹੋ : ਨਾਕਾਮ ਆਸ਼ਿਕ ਕਿਵੇਂ ਲੈਂਦਾ ਹੈ ਆਪਣੀ ਮਹਿਬੂਬਾ ਤੋਂ ਬਦਲਾ, ਬਿਆਨ ਕਰ ਰਹੇ ਨੇ ਗੁਰਨਾਮ ਭੁੱਲਰ ਨਵੇਂ ਗੀਤ ‘ਸਹੇਲੀ’ ‘ਚ

Image Source: Instagram

ਦੱਸ ਦਈਏ ਰਾਜਕੁਮਾਰ ਅਤੇ ਪਤਰਲੇਖਾ ਦਾ ਵਿਆਹ ਪਿਛਲੇ ਸਾਲ ਯਾਨੀ 15 ਨਵੰਬਰ 2021 ਨੂੰ ਹੋਇਆ ਸੀ। ਇਹ ਜੋੜਾ ਪਿਛਲੇ 11 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਇੰਨੇ ਸਾਲਾਂ ਬਾਅਦ ਹੀ ਇਸ ਜੋੜੇ ਨੇ ਵਿਆਹ ਕਰਵਾ ਕੇ ਇਸ ਰਿਸ਼ਤੇ ਨੂੰ ਨਾਮ ਦਿੱਤਾ ਹੈ। ਦੱਸ ਦਈਏ ਰਾਜਕੁਮਾਰ ਨੇ ਪਤਰਲੇਖਾ ਦੇ ਨਾਲ ਚੰਡੀਗੜ੍ਹ 'ਚ ਡੈਸਟੀਨੇਸ਼ਨ ਵੈਡਿੰਗ ਕਰਵਾਈ ਸੀ। ਜਿਸ 'ਚ ਪਰਿਵਾਰਕ ਮੈਂਬਰ ਅਤੇ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਸਨ।

Rajkummar Rao Patralekha Image Source- Google

ਹਾਲ ਹੀ 'ਚ ਰਾਜਕੁਮਾਰ ਨੇ ਇੱਕ ਇੰਟਰਵਿਊ 'ਚ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਉਹ ਕੰਮ 'ਚ ਭਾਵੇਂ ਕਿੰਨੇ ਵੀ ਰੁੱਝੇ ਹੋਣ ਪਰ ਘਰ ਦੇ ਕੰਮਾਂ 'ਚ ਆਪਣੀ ਪਤਨੀ ਪਤਰਲੇਖਾ ਦੀ ਮਦਦ ਕਰਨਾ ਨਹੀਂ ਭੁੱਲਦੇ।

ਰਾਜਕੁਮਾਰ ਰਾਓ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੀ ਪਤਨੀ ਪਤਰਲੇਖਾ ਨਾਲ ਜ਼ਿੰਮੇਵਾਰੀਆਂ ਸਾਂਝੀਆਂ ਕਰਦੇ ਹਨ ਅਤੇ ਘਰੇਲੂ ਕੰਮ ਕਰਦੇ ਹਨ, ਅਭਿਨੇਤਾ ਨੇ ਖੁਲਾਸਾ ਕੀਤਾ ਕਿ ਉਹ ਘਰ ਦੇ ਕੰਮਾਂ ਵਿੱਚ ਆਪਣੀ ਪਤਨੀ ਦੀ ਮਦਦ ਕਰਦੇ ਹਨ। ਰਾਜਕੁਮਾਰ ਨੇ ਅੱਗੇ ਖੁਲਾਸਾ ਕੀਤਾ ਕਿ ਉਸ ਨੂੰ OCD ਹੈ ਅਤੇ ਇਸ ਲਈ ਉਹ ਚੀਜ਼ਾਂ ਨੂੰ ਸਾਫ਼-ਸੁਥਰਾ ਰੱਖਣਾ ਪਸੰਦ ਕਰਦੇ ਹਨ।

ਰਾਜਕੁਮਾਰ ਰਾਓ ਨੇ ਆਪਣੇ ਮਨਪਸੰਦ ਘਰੇਲੂ ਕੰਮਾਂ ਬਾਰੇ ਗੱਲ ਕੀਤੀ ਅਤੇ ਖੁਲਾਸਾ ਕੀਤਾ ਕਿ ਉਹ ਬਰਤਨ ਧੋਣਾ ਅਤੇ ਘਰ ‘ਚ  ਝਾੜੂ ਲਗਾਉਣਾ ਜ਼ਿਆਦਾ ਪਸੰਦ ਹੈ। ਉਸ ਨੇ ਦੱਸਿਆ ਕਿ ਉਹ ਬਚਪਨ ਵਿੱਚ ਆਪਣੀ ਮਾਂ ਦੀ ਮਦਦ ਕਰਦਾ ਸੀ ਅਤੇ ਇਸ ਤਰ੍ਹਾਂ ਉਸ ਵਿੱਚ ਇਹ ਕੰਮ ਕਰਨ ਵਿੱਚ ਰੁਚੀ ਪੈਦਾ ਹੋਈ ਸੀ। ਜੇ ਗੱਲ ਕਰੀਏ ਰਾਜਕੁਮਾਰ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਹਨ।

 

 

View this post on Instagram

 

A post shared by 🌸 Patralekhaa 🌸 (@patralekhaa)

You may also like