ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਜਵੀਰ ਜਵੰਦਾ ਨੇ ਗੀਤ ਰਾਹੀਂ ਕੀਤਾ ਯਾਦ

written by Shaminder | December 24, 2020

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਈ ਧਾਰਮਿਕ ਗੀਤ ਰਿਲੀਜ਼ ਹੋ ਰਹੇ ਨੇ । ਗਾਇਕ ਰਾਜਵੀਰ ਜਵੰਦਾ ਦਾ ਧਾਰਮਿਕ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ । ਇਸ ਧਾਰਮਿਕ ਗੀਤ ਦੇ ਬੋਲ ਜਤਿੰਦਰ ਧੂਰਕੋਟ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਜੀ ਗੁਰੀ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਫਤਿਹ ਸਿੰਘ ਦੀ ਸ਼ਹਾਦਤ ਨੂੰ ਬਿਆਨ ਕੀਤਾ ਗਿਆ ਹੈ । chote sahibzade ਬਾਬਾ ਫਤਿਹ ਸਿੰਘ ਅਤੇ ਦਲੇਰੀ ਨਾਲ ਭਰੇ ਇਸ ਗੀਤ ਦੇ ਬੋਲ ਬਹੁਤ ਹੀ ਭਾਵੁਕ ਹਨ ਅਤੇ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਸਰੋਤੇ ਵੀ ਭਾਵੁਕ ਹੋਏ ਬਗੈਰ ਨਹੀਂ ਰਹਿ ਸਕਦੇ । ਇਸ ਧਾਰਮਿਕ ਗੀਤ ਨੂੰ ‘ਫਤਿਹ ਸਿੰਘ ਦੀ ਫਤਿਹ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਹੋਰ ਪੜ੍ਹੋ : ਦੇਖੋ ਵੀਡੀਓ : ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ‘Sun Dilliye’ ਦੇ ਨਾਲ ਕੇਂਦਰ ਸਰਕਾਰ ਨੂੰ ਦੱਸਿਆ ਪੰਜਾਬੀਆਂ ਦੀ ਅਣਖ ਤੇ ਹੌਂਸਲੇ ਨੂੰ
baba fateh singh ਦੱਸ ਦਈਏ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਏ ਜਾ ਰਹੇ ਹਨ ਅਤੇ ਸ੍ਰੀ ਫਤਿਹਗੜ੍ਹ ਸਾਹਿਬ ‘ਚ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਚੁੱਕਿਆ ਹੈ ਅਤੇ ਸੰਗਤਾਂ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰ ਰਹੀਆਂ ਹਨ । mata gujar kaur ji ਉੱਥੇ ਹੀ ਗਾਇਕ ਵੀ ਧਾਰਮਿਕ ਗੀਤਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰ ਰਹੇ ਹਨ ।

0 Comments
0

You may also like