ਰਾਜਵੀਰ ਜਵੰਦਾ ਦਾ ਨਵਾਂ ਗਾਣਾ 'ਪੰਜਾਬ ਤੋਂ' ਮਚਾ ਰਿਹਾ ਹੈ ਧੂਮ , ਦੇਖੋ ਵੀਡੀਓ

written by Aaseen Khan | January 02, 2019

ਰਾਜਵੀਰ ਜਵੰਦਾ ਦਾ ਨਵਾਂ ਗਾਣਾ 'ਪੰਜਾਬ ਤੋਂ' ਮਚਾ ਰਿਹਾ ਹੈ ਧੂਮ , ਦੇਖੋ ਵੀਡੀਓ : ਦਮਦਾਰ ਆਵਾਜ਼ ਦੇ ਮਾਲਿਕ ਰਾਜਵੀਰ ਜਵੰਦਾ ਨੇ ਆਪਣਾ ਨਵਾਂ ਗੀਤ 'ਪੰਜਾਬ ਤੋਂ' ਰਿਲੀਜ਼ ਕਰ ਦਿੱਤਾ ਹੈ। ਪੰਜਾਬ ਤੋਂ ਗਾਣਾ ਰਾਜਵੀਰ ਜਵੰਦਾ ਨੇ ਆਪਣੀ ਸ਼ਾਨਦਾਰ ਅਤੇ ਦਮਦਾਰ ਆਵਾਜ਼ 'ਚ ਬਹੁਤ ਹੀ ਸੋਹਣਾ ਗਾਇਆ ਹੈ। ਗਾਣੇ ਦੀ ਵੀਡੀਓ 'ਚ ਰਾਜਵੀਰ ਜਵੰਦਾ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। 'ਪੰਜਾਬ ਤੋਂ' ਗਾਣੇ ਦਾ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜੀ ਗੁਰੀ ਨੇ ਦਿੱਤਾ ਹੈ। ਵੀਡੀਓ 'ਚ ਫੀਮੇਲ ਲੀਡ ਰੋਲ ਨਿਭਾਇਆ ਹੈ ਖੂਬਸੂਰਤ ਅਦਾਕਾਰਾ ਖੁਸ਼ੀ ਚੌਧਰੀ ਨੇ। ਗਾਣੇ ਦੀ ਲਿਰਿਕਸ ਉੱਗੇ ਗੀਤਕਾਰ ਸਿੰਘ ਜੀਤ ਨੇ ਲਿਖੇ ਹਨ। ਜਸੀ ਸੈਣੀ ਵੱਲੋਂ ਗਾਣੇ ਦਾ ਵੀਡੀਓ ਦਾ ਨਿਰਦੇਸ਼ਣ ਕੀਤਾ ਗਿਆ ਹੈ।

https://www.youtube.com/watch?v=DpsHuqmohMU

ਹੋਰ ਪੜ੍ਹੋ : ਸ਼ਾਹਰੁਖ ਦੀ ‘ਜ਼ੀਰੋ’ ‘ਚ ‘ਹੀਰ ਬਦਨਾਮ’ , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ

ਸਾਲ 2019 ਦੇ ਜਸ਼ਨ ਦਾ ਮਾਹੌਲ ਬਣਿਆ ਹੈ ਹੋਇਆ ਹੈ ਅਤੇ ਅਜਿਹੇ ਮਾਹੌਲ 'ਚ ਰਾਜਵੀਰ ਜਵੰਦਾ ਦਾ 'ਪੰਜਾਬ ਤੋਂ' ਇੱਕ ਬੀਟ ਸਾਂਗ ਦਾ ਆਉਣਾ ਨਵੇਂ ਸਾਲ ਦੀਆਂ ਖੁਸ਼ੀਆਂ 'ਚ ਚਾਰ ਚੰਨ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਾਜਵੀਰ ਜਵੰਦਾ ਕਈ ਸੁਪਰਹਿੱਟ ਪੰਜਾਬ ਦਰਸ਼ਕਾਂ ਦੇ ਮਨੋਰੰਜਨ ਲਈ ਦੇ ਚੁੱਕੇ ਹਨ। ਹਾਲ ਹੀ 'ਚ ਦੇਵ ਖਰੌੜ ਆਉਣ ਵਾਲੀ ਫਿਲਮ 'ਕਾਕਾ ਜੀ' 'ਚ ਰਾਜਵੀਰ ਜਵੰਦਾ ਅਤੇ ਗੁਰਲੇਜ਼ ਅਖਤਰ ਦੇ ਅਮਰੀਕਾ ਵਰਸਿਜ਼ ਕੋਰੀਆ ਗਾਣੇ ਨੂੰ ਸਰੋਤਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ। ਫਿਲਹਾਲ ਸਾਲ 2019 'ਚ ਰਾਜਵੀਰ ਜਵੰਦਾ ਦਾ ਇਹ ਪੰਜਾਬ ਤੋਂ ਗੀਤ ਵੀ ਪਸੰਦ ਕੀਤਾ ਜਾ ਰਿਹਾ ਹੈ।

You may also like