
Rakhi Sawant news: ਡਰਾਮਾ ਕੁਈਨ ਕਹੀ ਜਾਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਬੀਤੇ ਦਿਨ (25 ਨਵੰਬਰ) ਨੂੰ ਆਪਣਾ ਜਨਮਦਿਨ ਮਨਾਇਆ। ਇਸ ਖਾਸ ਮੌਕੇ 'ਤੇ ਰਾਖੀ ਦੇ ਬੁਆਏਫ੍ਰੈਂਡ ਆਦਿਲ ਖ਼ਾਨ ਨੇ ਅਦਾਕਾਰਾ ਦੇ ਜਨਮਦਿਨ ਉੱਤੇ ਕਈ ਸਰਪ੍ਰਾਈਜ਼ ਵੀ ਦਿੱਤੇ। ਇੱਕ ਪਾਸੇ ਜਿੱਥੇ ਰਾਖੀ ਨੇ ਆਦਿਲ ਨਾਲ ਕੇਕ ਕੱਟਿਆ, ਉੱਥੇ ਹੀ ਦੂਜੇ ਪਾਸੇ ਉਸ ਨੂੰ ਆਪਣੇ ਬੁਆਏਫ੍ਰੈਂਡ ਤੋਂ ਸੋਨੇ ਦਾ ਮੋਬਾਈਲ ਵੀ ਮਿਲਿਆ। ਰਾਖੀ ਦੇ ਕੇਕ ਕੱਟਣ ਅਤੇ ਤੋਹਫ਼ੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ: ਇਸ ਪੰਜਾਬੀ ਅਦਾਕਾਰਾ ਦਾ ਕੀ ਹੋ ਗਿਆ ਹਾਲ ? ਚੰਡੀਗੜ੍ਹ ਦੇ ਸੈਕਟਰ 17 ‘ਚ ਲੋਕਾਂ ਨੂੰ ਫੁੱਲ ਦਿੰਦੀ ਆਈ ਨਜ਼ਰ
ਰਾਖੀ ਸਾਵੰਤ ਦਾ ਜਨਮਦਿਨ ਆਦਿਲ ਖ਼ਾਨ ਨੇ ਰਾਤ ਨੂੰ ਵੀ ਸੈਲੀਬ੍ਰੇਟ ਕੀਤਾ ਸੀ। ਰਾਖੀ ਸਾਵੰਤ 44 ਸਾਲ ਦੀ ਹੋ ਗਈ ਹੈ ਅਤੇ ਵਿਰਲ ਭਿਯਾਨੀ ਨੇ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ। ਰਾਖੀ ਦਾ ਇਹ ਜਨਮਦਿਨ ਉਸ ਲਈ ਬਹੁਤ ਖਾਸ ਰਿਹਾ ਹੈ।
ਆਦਿਲ ਨੇ ਰਾਖੀ ਸਾਵੰਤ ਨੂੰ ਜਨਮਦਿਨ ਦੇ ਤੋਹਫ਼ੇ ਵਜੋਂ ਸੋਨੇ ਦਾ ਫ਼ੋਨ ਗਿਫਟ ਕੀਤਾ ਹੈ। ਜਿਸ ਦੀ ਵੀਡੀਓ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਕੋਲ ਇਕ ਖੂਬਸੂਰਤ ਡੱਬਾ ਹੈ। ਇਸ ਬਾਕਸ ਦੇ ਅੰਦਰ ਇੱਕ ਮੋਬਾਈਲ ਹੈ, ਜਿਸ ਵਿੱਚ ਇੱਕ ਸੋਨੇ ਦਾ ਫ਼ੋਨ ਹੈ। ਇਸ ਮੋਬਾਈਲ ਨੂੰ ਤੋਹਫ਼ੇ ਵਜੋਂ ਲੈ ਕੇ ਰਾਖੀ ਸਾਵੰਤ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਰਾਖੀ ਦੇ ਇਸ ਵੀਡੀਓ 'ਚ ਪ੍ਰਸ਼ੰਸਕ ਆਦਿਲ ਦੀ ਤਾਰੀਫ਼ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਖ਼ਾਨ ਨੂੰ ਡੇਟ ਕਰ ਰਹੀ ਹੈ। ਸੋਸ਼ਲ ਮੀਡੀਆ ਉੱਤੇ ਰਾਖੀ ਅਤੇ ਆਦਿਲ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।

View this post on Instagram