ਦੇਖੋ ਵੀਡੀਓ : ਰਾਖੀ ਸਾਵੰਤ ਦਾ ਰੋ-ਰੋ ਹੋਇਆ ਬੁਰਾ ਹਾਲ, PM Modi ਨੂੰ ਹਾਥਰਸ ਗੈਂਗਰੇਪ ਦੀ ਪੀੜਤਾ ਦੇ ਲਈ ਕੀਤੀ ਇਨਸਾਫ ਦੀ ਮੰਗ

written by Lajwinder kaur | October 02, 2020

ਡਰਾਮਾ ਕਵੀਨ ਰਾਖੀ ਸਾਵੰਤ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਹੀ ਹਰ ਮੁੱਦੇ ਉੱਤੇ ਆਪਣੀ ਰਾਏ ਦਰਸ਼ਕਾਂ ਅੱਗੇ ਰੱਖਦੀ ਹੈ । ਬੇਬਾਕ ਬੋਲਣ ਵਾਲੀ ਰਾਖੀ ਸਾਵੰਤ ਨੇ ਇਸ ਵਾਰ ਪੀ.ਐੱਮ ਮੋਦੀ ਤੇ ਯੂਪੀ ਦੇ ਸੀ.ਐਮ ਯੋਗੀ ਆਦਿੱਤਯਨਾਥ ਨੂੰ ਹਾਥਰਸ ਗੈਂਗਰੇਪ ਦੀ ਪੀੜਤਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।

Rakhi Sawant instagram

ਇਸ ਵੀਡੀਓ ‘ਚ ਰਾਖੀ ਸਾਵੰਤ ਨੇ ਰੋ ਰੋ ਕੇ ਹਾਥਰਸ ‘ਚ ਦਲਿਤ ਕੁੜੀ ਦੇ ਨਾਲ ਗੈਂਗ ਰੇਪ ਅਤੇ ਉਸ ਦੀ ਬੇਰਹਿਮੀ ਦੇ ਨਾਲ ਕੀਤੇ ਕਤਲ ਉੱਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ।

ਹੋਰ ਪੜ੍ਹੋ : ਯੋਗਰਾਜ ਸਿੰਘ ਨੇ ਸ਼ਹੀਦ ਬਾਬਾ ਦੀਪ ਸਿੰਘ ਅੱਗੇ ਕਿਸਾਨਾਂ ਦੀ ਕਾਮਯਾਬੀ ਤੇ ਖੁਸ਼ਹਾਲੀ ਦੇ ਲਈ ਕੀਤੀ ਅਰਦਾਸ, ਕਿਸਾਨ ਵੀਰਾਂ ਨੂੰ ਹੌਸਲਾ ਰੱਖਣ ਦੇ ਲਈ ਕਿਹਾ

ਰਾਖੀ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ । ਕਦੋ ਹਿੰਦੋਸਤਾਨ ‘ਚ ਕੁੜੀਆਂ ਦੇ ਨਾਲ ਹੁੰਦੀ ਦਰਿੰਦਗੀ ਰੁੱਕੇਗੀ ।

yogi and modi

 

ਦੱਸ ਦਈਏ ਇਸ ਮਾਮਲੇ ਨੇ ਦੇਸ਼ ਦੇ ਹਰ ਨਾਗਰਿਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਜਿਸ ਕਰਕੇ ਦੇਸ਼ ਵਾਸੀਆਂ ‘ਚ ਰੋਸ ਦੇਖਣ ਨੂੰ ਮਿਲ ਰਿਹਾ ਹੈ । ਇਸ ਲਈ ਸੋਸ਼ਲ ਮੀਡੀਆ ‘ਤੇ ਪੀੜਤਾ ਦੇ ਲਈ ਲੋਕ ਇਨਸਾਫ ਦੀ ਮੰਗ ਕਰ ਰਹੇ ਹਨ ।

 

View this post on Instagram

 

A post shared by Rakhi Sawant (@rakhisawant2511) on

You may also like