ਆਹ ਕੀ ਕਹਿ ਗਈ ਰਾਖੀ ਸਾਵੰਤ ਆਪਣੀ ਫ਼ਿਲਮ ਦੇ ਹੀਰੋ ਨੂੰ, ਲੱਖਾਂ ਲੋਕਾਂ ਨੇ ਦੇਖ ਲਈ ਹੈ ਵੀਡੀਓ

written by Rupinder Kaler | January 18, 2020

ਰਾਖੀ ਸਾਵੰਤ ਕਿਸੇ ਨਾ ਕਿਸੇ ਤਰੀਕੇ ਸੁਰਖੀਆਂ ਵਿੱਚ ਆ ਹੀ ਜਾਂਦੀ ਹੈ । ਹਾਲ ਹੀ ਵਿੱਚ ਰਾਖੀ ਨੇ ਆਪਣੇ ਵਿਆਹ ਦੀ ਖ਼ਬਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਭਾਵੇਂ ਹਾਲੇ ਤੱਕ ਰਾਖੀ ਨੇ ਆਪਣੇ ਪਤੀ ਦੀ ਇੱਕ ਵੀ ਝਲਕ ਨਹੀਂ ਦਿਖਾਈ । ਇਸ ਤੋਂ ਇਲਾਵਾ ਰਾਖੀ ਆਪਣੀਆਂ ਤਸਵੀਰਾਂ ਤੇ ਵੀਡੀਓ ਕਰਕੇ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ । ਰਾਖੀ ਦੀਆਂ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । https://www.instagram.com/p/B7cu8z1nnW-/ ਇਸ ਸਭ ਦੇ ਚਲਦੇ ਰਾਖੀ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੇ ਇੰਟਰਨੈੱਟ ’ਤੇ ਧਮਾਲ ਮਚਾਈ ਹੋਈ ਹੈ । ਇਹ ਵੀਡੀਓ ਰਾਖੀ ਦੀ ਫ਼ਿਲਮ ਦੀ ਸ਼ੂਟਿੰਗ ਦਾ ਹੈ । ਇਸ ਵੀਡੀਓ ਵਿੱਚ ਉਹ ਕਿਸੇ ਗਾਣੇ ਦੀ ਸ਼ੂਟਿੰਗ ਕਰ ਰਹੀ ਹੈ । ਰਾਖੀ ਸ਼ੂਟਿੰਗ ਦੌਰਾਨ ਆਪਣੇ ਕੋ-ਐਕਟਰ ਦੇ ਕੰਮ ਤੋਂ ਖੁਸ਼ ਨਜ਼ਰ ਨਹੀਂ ਆ ਰਹੀ, ਜਿਸ ਦਾ ਜ਼ਿਕਰ ਉਸ ਨੇ ਸੋਸ਼ਲ ਮੀਡੀਆ ’ਤੇ ਕੀਤਾ ਹੈ । https://www.instagram.com/p/B7IOOGYnYGt/ ਰਾਖੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਕਿਸ ਤਰ੍ਹਾਂ ਦਾ ਹੀਰੋ ਹੈ, ਫਰਿਜ਼ ਤੋਂ ਵੀ ਜ਼ਿਆਦਾ ਠੰਡਾ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਖੀ ਦਾ ਇਹ ਵੀਡੀਓ ਰੋਮਾਂਟਿਕ ਗਾਣੇ ਦਾ ਹੈ । ਵੀਡੀਓ ਵਿੱਚ ਰਾਖੀ ਨੇ ਰੈੱਡ ਕਲਰ ਦੀ ਡਰੈੱਸ ਪਹਿਨੀ ਹੋਈ ਹੈ । ਰਾਖੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕੁਝ ਲੋਕ ਪਸੰਦ ਕਰ ਰਹੇ ਹਨ ਤੇ ਕੁਝ ਇਸ ਵੀਡੀਓ ’ਤੇ ਗਲਤ ਕਮੈਂਟ ਕਰ ਰਹੇ ਹਨ । https://www.instagram.com/p/B7TjsL2B6Td/

0 Comments
0

You may also like