ਇਸ ਦਵਾਈ ਨਾਲ ਕੋਰੋਨਾ ਵਾਇਰਸ ਨੂੰ ਖਤਮ ਕਰੇਗੀ ਰਾਖੀ ਸਾਵੰਤ, ਸ਼ੇਅਰ ਕੀਤੀ ਵੀਡੀਓ

Written by  Rupinder Kaler   |  February 04th 2020 04:34 PM  |  Updated: February 04th 2020 04:34 PM

ਇਸ ਦਵਾਈ ਨਾਲ ਕੋਰੋਨਾ ਵਾਇਰਸ ਨੂੰ ਖਤਮ ਕਰੇਗੀ ਰਾਖੀ ਸਾਵੰਤ, ਸ਼ੇਅਰ ਕੀਤੀ ਵੀਡੀਓ

ਰਾਖੀ ਸਾਵੰਤ ਸੁਰਖੀਆਂ 'ਚ ਆਉਣ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀ ਹੈ। ਹਾਲ ਹੀ ਵਿੱਚ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨਾਲ ਉਹ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ । ਰਾਖੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੱਸ ਰਹੀ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਲੜਨ ਲਈ ਚੀਨ ਜਾ ਪਹੁੰਚੀ ਹੈ।

https://www.instagram.com/p/B73pZ83nAOS/

ਰਾਖੀ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਖਤਮ ਕਰ ਕੇ ਹੀ ਸਾਹ ਲਵੇਗੀ। ਵੀਡੀਓ 'ਚ ਰਾਖੀ ਕਹਿ ਰਹੀ ਹੈ ਕਿ ਉਸ ਨੇ ਅਮਰੀਕਾ ਦੇ ਨਾਸਾ ਤੋਂ ਇਸ ਵਾਇਰਸ ਨੂੰ ਖਤਮ ਕਰਨ ਲਈ ਦਵਾਈ ਮੰਗਵਾਈ ਹੈ। ਹੁਣ ਚੀਨ ਜਾ ਕੇ ਇਸ ਨੂੰ ਖਤਮ ਕਰਕੇ ਹੀ ਸਾਹ ਲਵੇਗੀ।

https://www.instagram.com/p/B8Au6KXnadK/

ਰਾਖੀ ਦਾ ਇਹ ਵੀਡੀਓ ਲੋਕਾਂ ਨੂੰ ਕਾਫੀ ਫਨੀ ਲੱਗ ਰਿਹਾ ਹੈ। ਦੱਸ ਦਈਏ ਕਿ ਸਾਲ 2019 'ਚ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਕੁਝ ਸਮਾਂ ਪਹਿਲਾਂ ਉਸ ਨੇ ਸੀਏਏ 'ਤੇ ਬੋਲਦਿਆਂ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਕੋਲ ਭਾਰਤ ਦੀ ਨਾਗਰਿਕਤਾ ਸਾਬਤ ਕਰਨ ਲਈ ਕੋਈ ਸਬੂਤ ਨਹੀਂ, ਉਹ ਬੈਂਕ ਤੋਂ ਲੋਨ ਲੈ ਲੈਣ। ਬੈਂਕ ਆਪ ਹੀ ਸਾਬਤ ਕਰ ਦੇਵੇਗਾ ਕਿ ਤੁਸੀਂ ਭਾਰਤੀ ਹੋ।

https://www.instagram.com/p/B8D_fADH4Gy/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network