'ਬੇਬੀ ਬੰਪ' ਨਾਲ ਨਜ਼ਰ ਆਈ ਰਾਖੀ ਸਾਵੰਤ, ਕਿਹਾ- ‘ਮੈਂ ਏਕ ਮਸੀਹਾ ਨੂੰ ਜਨਮ ਦੇਵਾਂਗੀ...’

written by Lajwinder kaur | July 12, 2022

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਾਖੀ ਸਾਵੰਤ ਤੋਂ ਵੱਡੀ ਕੋਈ ਡਰਾਮਾ ਕੁਈਨ ਨਹੀਂ ਹੋ ਸਕਦੀ ਹੈ। ਉਹ ਕੁਝ ਨਾ ਕੁਝ ਅਜਿਹਾ ਕਰਦੀ ਹੈ ਜੋ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਕਈ ਵਾਰ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।

ਹੁਣ ਰਾਖੀ ਫੇਕ ਬੇਬੀ ਬੰਪ ਨਾਲ ਮੀਡੀਆ ਫੋਟੋਗ੍ਰਾਫਰਾਂ ਦੇ ਸਾਹਮਣੇ ਆਈ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਨੇ ਇਹ ਨਕਲੀ ਬੇਬੀ ਬੰਪ ਕਿਸੇ ਹੋਰ ਚੀਜ਼ ਤੋਂ ਨਹੀਂ ਸਗੋਂ 2 ਗੁਬਾਰਿਆਂ ਤੋਂ ਬਣਾਇਆ ਹੈ। ਉਹ ਫਰਜ਼ੀ ਬੇਬੀ ਬੰਪ ਦੇ ਨਾਲ ਜਿੰਮ ਆਊਟਫਿਟ 'ਚ ਆਉਂਦੀ ਹੈ। ਇਸ ਸਮੇਂ ਉਸ ਦੇ ਨਾਲ ਉਸ ਦੇ ਦੋਸਤ ਵੀ ਹਨ ਅਤੇ ਰਾਖੀ ਨੇ ਉੱਥੇ ਮੌਜੂਦ ਲੋਕਾਂ ਨਾਲ ਖੂਬ ਮਸਤੀ ਵੀ ਕੀਤੀ।

inside image of rakhi sawant

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਪਪਰਾਜ਼ੀ ਦੇ ਸਾਹਮਣੇ ਓਵਰਐਕਟਿੰਗ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕਿਹਾ, 'ਕਿਤੇ ਤੇਜਸਵੀ ਤਾਂ ਨਹੀਂ?'

ਰਾਖੀ ਆਉਂਦੀ ਹੈ ਅਤੇ ਕਹਿੰਦੀ ਹੈ, 'ਰੱਬ ਨੇ ਮੈਨੂੰ ਕਿਹਾ ਸੀ ਕਿ ਮੈਂ ਇੱਕ ਮਸੀਹਾ ਨੂੰ ਜਨਮ ਦੇਵਾਂਗੀ। ਬਾਹੂਬਲੀ ਪਾਪੀਆਂ ਨੂੰ ਸਬਕ ਸਿਖਾਉਣ ਆਏਗਾ।' ਰਾਖੀ ਸਾਵੰਤ ਦਾ ਇਹ ਵੀਡੀਓ ਪਪਰਾਜ਼ੀ ਵਿਰਲ ਭਿਯਾਨੀ ਨੇ ਸ਼ੇਅਰ ਕੀਤਾ ਹੈ

rakhi sawant viral video

ਇਸ ਤੋਂ ਬਾਅਦ ਉਸ ਦਾ ਦੋਸਤ ਉਸ ਗੁਬਾਰੇ ਨੂੰ ਬਾਹਰ ਕੱਢਦਾ ਹੈ ਅਤੇ ਉਸ ਨੂੰ ਫੋੜ ਦਿੰਦਾ ਹੈ। ਰਾਖੀ ਫਿਰ ਹੱਸਣ ਲੱਗਦੀ ਹੈ ਅਤੇ ਉੱਥੇ ਆਏ ਆਪਣੇ ਪ੍ਰਸ਼ੰਸਕਾਂ ਨਾਲ ਫੋਟੋਆਂ ਖਿੱਚਣ ਲੱਗ ਜਾਂਦੀ ਹੈ।

image From instagram

ਇਸ ਤੋਂ ਪਹਿਲਾਂ ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਸੜਕ 'ਤੇ ਫੈਲੇ ਕੂੜੇ ਨੂੰ ਸਾਫ਼ ਕਰ ਰਹੀ ਹੈ। ਇਸ ਤੋਂ ਇਲਾਵਾ ਉਸ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ ਜਿਸ ‘ਚ ਉਹ ਬਜ਼ੁਰਗ ਜੋੜੇ ਦੀ ਮਦਦ ਕਰਦੀ ਹੋਈ ਨਜ਼ਰ ਆਈ ਸੀ।

 

View this post on Instagram

 

A post shared by Viral Bhayani (@viralbhayani)

You may also like