
Rakhi Sawant news: ਰਾਖੀ ਸਾਵੰਤ ਦੇ ਵਿਆਹ ਦਾ ਖੁਲਾਸਾ ਹਾਲ ਹੀ ਵਿੱਚ ਹੋਇਆ ਸੀ ਪਰ ਜਲਦੀ ਹੀ ਉਸਨੇ ਇਹ ਵੀ ਦੱਸ ਦਿੱਤਾ ਕਿ ਆਦਿਲ ਖ਼ਾਨ ਨਾਲ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਰਾਖੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ ਕਾਨੂੰਨੀ ਤੌਰ 'ਤੇ ਹੋਇਆ ਹੈ। ਪਰ ਦੂਜੀ ਤਰਫ਼ ਆਦਿਲ ਨੇ ਆਪਣੇ ਵਿਆਹ ਨੂੰ ਲੈ ਕੇ ਚੁੱਪੀ ਸਾਧੀ ਹੋਈ ਸੀ। ਪਰ ਕੁਝ ਸਮੇਂ ਪਹਿਲਾਂ ਹੀ ਆਦਿਲ ਨੇ ਪੋਸਟ ਪਾ ਕੇ ਆਪਣੀ ਵਿਆਹ ਵਾਲੀ ਗੱਲ ਕਬੂਲ ਲਈ ਹੈ। ਜਿਸ ਤੋਂ ਬਾਅਦ ਰਾਖੀ ਸਾਵੰਤ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਕਾਫੀ ਖੁਸ਼ ਹਨ।

ਰਾਖੀ ਲਗਾਤਾਰ ਪਾਪਰਾਜ਼ੀ ਦੇ ਸੰਪਰਕ 'ਚ ਆ ਰਹੀ ਹੈ। ਕਦੇ ਉਹ ਰੋਂਦੀ ਦਿਖਾਈ ਦਿੰਦੀ ਹੈ ਅਤੇ ਕਦੇ ਉਹ ਆਪਣੀ ਦੁਖਾਂਤ ਦੱਸਦੀ ਹੈ। ਇਸ ਦੌਰਾਨ ਹੁਣ ਰਾਖੀ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਦੀ ਕਹਾਣੀ ਕੁਝ ਵੱਖਰੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ‘ਪਠਾਨ’ ਦੇ ਸੈੱਟ ਤੋਂ ਸ਼ਾਹਰੁਖ ਖ਼ਾਨ ਦੀ ਅਣਦੇਖੀ ਫੋਟੋ ਹੋਈ ਵਾਇਰਲ, ਅਦਾਕਾਰ ਨੂੰ ਗੋਦ ‘ਚ ਉਠਾਉਂਦੇ ਨਜ਼ਰ ਆਈ ਫ਼ਿਲਮ ਦੀ ਸਟਾਰ ਕਾਸਟ
ਹਾਲ ਵਿੱਚ ਰਾਖੀ ਨੇ ਆਪਣੇ ਫੈਨਜ਼ ਦੇ ਨਾਲ ਆਦਿਲ ਦੇ ਨਾਲ ਆਪਣਾ ਇੱਕ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਰਾਖੀ ਤੇ ਆਦਿਲ ਇਕੱਠੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੋਵੇਂ ਇੱਕ ਦੂਜੇ ਦੀ ਗੱਲ੍ਹਾਂ ਉੱਤੇ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਰਾਖੀ ਅਤੇ ਆਦਿਲ ਦੀ ਇਹ ਵੀਡੀਓ ਬੈੱਡਰੂਮ ਤੋਂ ਬਣੀ ਹੈ। ਉਸ ਨੇ ਵੀਡੀਓ 'ਤੇ ਲਿਖਿਆ, 'ਮੇਰਾ ਪਤੀ, ਮੇਰਾ ਪਿਆਰ ਆਦਿਲ।'

ਰਾਖੀ ਦੀ ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਉਸ ਨੂੰ ਨਵਾਂ ਡਰਾਮਾ ਦੱਸ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, 'ਕਦੇ ਉਹ ਰੋ ਰਹੀ ਹੈ ਅਤੇ ਕਦੇ ਹੱਸ ਰਹੀ ਹੈ। ਪਤਾ ਨਹੀਂ ਕੀ ਹੋ ਰਿਹਾ ਹੈ।’ ਇੱਕ ਨੇ ਕਿਹਾ, ‘ਚਲ ਕੀ ਰਾਹ’... ਤੇਰਾ।' ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, 'ਬਕਵਾਸ, ਰਾਖੀ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਆਪਣਾ ਧਰਮ ਬਦਲਿਆ ਪਰ ਉਸ ਲੜਕੇ ਨੇ ਨਹੀਂ ਬਦਲਿਆ।
ਰਾਖੀ ਦੇ ਵਿਆਹ ਦੀ ਜਾਣਕਾਰੀ ਕੁਝ ਦਿਨ ਪਹਿਲਾਂ ਆਈ ਸੀ। ਫਿਰ ਉਨ੍ਹਾਂ ਨੇ ਵਿਆਹ ਦੀਆਂ ਫੋਟੋਆਂ ਅਤੇ ਵਿਆਹ ਦਾ ਸਰਟੀਫਿਕੇਟ ਸਾਂਝਾ ਕੀਤਾ। ਮੈਰਿਜ ਸਰਟੀਫਿਕੇਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਵਿਆਹ 7 ਮਹੀਨੇ ਪਹਿਲਾਂ ਹੋਇਆ ਸੀ। ਉਸਨੇ ਆਪਣਾ ਧਰਮ ਬਦਲ ਲਿਆ ਅਤੇ ਆਪਣਾ ਨਾਮ ਫਾਤਿਮਾ ਰੱਖ ਲਿਆ ਸੀ।
View this post on Instagram
View this post on Instagram