ਰਾਖੀ ਸਾਵੰਤ ਬੁਆਏ ਫ੍ਰੈਂਡ ਆਦਿਲ ਦੇ ਨਾਲ ਆਈ ਨਜ਼ਰ, ਕਿਹਾ ‘ਜਹਾਂ ਹਮ ਵਹਾਂ ਜੰਗਲ ਮੇਂ ਮੰਗਲ’

written by Shaminder | August 23, 2022

ਰਾਖੀ ਸਾਵੰਤ (Rakhi Sawant) ਆਪਣੇ ਬੁਆਏ ਫ੍ਰੈਂਡ ਆਦਿਲ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਦਿਲ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਨਦੀ ਦੇ ਕਿਨਾਰੇ ‘ਤੇ ਆਦਿਲ ਦੇ ਨਾਲ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਤੇ ਰਾਖੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।

rakhi sawant boyfriends get death threat-min

ਹੋਰ ਪੜ੍ਹੋ : ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਘਰੋਂ ਭੱਜ ਗਈ ਸੀ ਸ਼ਹਿਨਾਜ਼ ਗਿੱਲ, ਇਸ ਤਰ੍ਹਾਂ ਪਾਇਆ ਮੁਕਾਮ

ਅਦਾਕਾਰਾ ਨੇ ਇਸ ਤੋਂ ਪਹਿਲਾਂ ਵੀ ਆਦਿਲ ਦੇ ਨਾਲ ਕਈ ਵੀਡੀਓ ਸਾਂਝੇ ਕੀਤੇ ਹਨ । ਬਾਲੀਵੁੱਡ ‘ਚ ਡਰਾਮਾ ਕੁਈਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੇ ਬੇਬਾਕ ਅੰਦਾਜ਼ ਅਤੇ ਬੋਲਾਂ ਦੇ ਲਈ ਜਾਣੀ ਜਾਂਦੀ ਹੈ । ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

Rakhi Sawant's boyfriend Adil Khan's ex-girlfriend 'threatens to kill herself'

ਹੋਰ ਪੜ੍ਹੋ : ਏਅਰਪੋਰਟ ‘ਤੇ ਦੋ ਘੰਟੇ ਤੱਕ ਕਿਸ ਲਈ ਰੋਈ ਰਾਖੀ ਸਾਵੰਤ, ਵੇਖੋ ਵੀਡੀਓ

ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਆਈਟਮ ਨੰਬਰਸ ‘ਚ ਵੀ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦਿੱਤੀ ਸੀ ।ਰਾਖੀ ਸਾਵੰਤ ਉਸ ਵੇਲੇ ਚਰਚਾ ‘ਚ ਆਈ ਸੀ । ਜਦੋਂ ਉਸ ਨੇ ਗਾਇਕ ਮੀਕਾ ਸਿੰਘ ‘ਤੇ ਜਬਰਨ ਜਨਮ ਦਿਨ ਦੀ ਪਾਰਟੀ ਦੇ ਦੌਰਾਨ ਮੀਕਾ ਸਿੰਘ ‘ਤੇ ਕਿੱਸ ਕਰਨ ਦੇ ਇਲਜ਼ਾਮ ਲਗਾਏ ਸਨ ।

Rakhi Sawant's boyfriend Adil Khan's ex-girlfriend 'threatens to kill herself' Image Source: Twitter

ਜਿਸ ਤੋਂ ਬਾਅਦ ਉਹ ਬਿੱਗ ਬੌਸ ‘ਚ ਵੀ ਆਪਣੀਆਂ ਹਰਕਤਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਰਹੀ ।ਕੁਝ ਸਮਾਂ ਪਹਿਲਾਂ ਹੀ ਉਸ ਦੀ ਮਾਂ ਕੈਂਸਰ ਦਾ ਇਲਾਜ ਵੀ ਹੋਇਆ ਹੈ । ਇਸ ਦੌਰਾਨ ਰਾਖੀ ਸਾਵੰਤ ਕਾਫੀ ਭਾਵੁਕ ਨਜ਼ਰ ਆਈ ਅਤੇ ਸਲਮਾਨ ਖ਼ਾਨ ਉਸ ਦੀ ਆਰਥਿਕ ਤੌਰ ‘ਤੇ ਮਦਦ ਦੇ ਲਈ ਅੱਗੇ ਆਏ ਸਨ ।

 

View this post on Instagram

 

A post shared by CineRiser (@cineriserofficial)

You may also like