ਰਾਖੀ ਸਾਵੰਤ ਨੇ ਕੀਤਾ ਸਲਮਾਨ ਖ਼ਾਨ ਦਾ ਸਮਰਥਨ, ਸਲਮਾਨ ਬਾਰੇ ਆਖੀ ਇਹ ਗੱਲ

written by Pushp Raj | March 25, 2022

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਨਾਂਅ ਅਕਸਰ ਕਿਸੇ ਨਾਂ ਕਿਸੇ ਵਿਵਾਦ ਵਿੱਚ ਆ ਹੀ ਜਾਂਦਾ ਹੈ। ਕੁਝ ਸਮੇਂ ਪਹਿਲਾਂ ਹੀ ਸਲਮਾਨ ਖਾਨ ਉੱਤੇ ਇੱਕ ਪੱਤਰਕਾਰ ਉੱਤੇ ਹਮਲਾ ਕਰਨ ਦੇ ਦੋਸ਼ ਲੱਗੇ ਸਨ। ਹੁਣ ਇਸ ਮਾਮਲੇ 'ਚ ਰਾਖੀ ਸਾਵੰਤ ਨੇ ਸਲਮਾਨ ਖਾਨ ਦਾ ਸਮਰਥਨ ਕੀਤਾ ਹੈ।


ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਕਸਰ ਆਪਣੀਆਂ ਰਿਕਾਰਡ ਤੋੜ ਬਲਾਕਬਸਟਰ ਫਿਲਮਾਂ ਜਾਂ ਕਈ ਵਾਰ ਵਿਵਾਦਾਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਖੈਰ ਇਸ ਵਾਰ ਉਨ੍ਹਾਂ ਨੂੰ ਅੰਧੇਰੀ ਮੈਜਿਸਟ੍ਰੇਟ ਅਦਾਲਤ ਨੇ ਪੱਤਰਕਾਰ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਸੰਮਨ ਜਾਰੀ ਕੀਤਾ ਹੈ।

ਨਿਊਜ਼ ਏਜੰਸੀ ਏਐਨਆਈ ਨੇ ਟਵੀਟ ਕਰਕੇ ਜਾਣਕਾਰੀ ਸ਼ੇਅਰ ਕੀਤੀ ਹੈ, ਇਸ ਵਿੱਚ ਦੱਸਿਆ ਗਿਆ ਹੈ ਕਿ "ਅੰਧੇਰੀ ਮੈਜਿਸਟ੍ਰੇਟ ਅਦਾਲਤ ਨੇ ਸਲਮਾਨ ਖਾਨ ਨੂੰ ਇੱਕ ਪੱਤਰਕਾਰ ਅਸ਼ੋਕ ਪਾਂਡੇ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਦਾਇਰ ਇੱਕ ਮਾਮਲੇ ਵਿੱਚ 5 ਅਪ੍ਰੈਲ 2019 ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਅਭਿਨੇਤਾ ਨੂੰ ਆਈਪੀਸੀ ਦੀਆਂ ਧਾਰਾਵਾਂ 504 ਅਤੇ 506 ਦੇ ਤਹਿਤ ਅਪਰਾਧ ਲਈ ਸੰਮਨ ਜਾਰੀ ਕੀਤਾ ਹੈ।"

ਹੋਰ ਪੜ੍ਹੋ : 'RRR' ਕਲਾਕਾਰਾਂ ਦੀ ਤਨਖ਼ਾਹ: ਜਾਣੋ ਰਾਮ ਚਰਨ, ਜੂਨੀਅਰ NTR, ਆਲੀਆ ਭੱਟ ਨੂੰ SS ਰਾਜਾਮੌਲੀ ਦੀ ਫ਼ਿਲਮ ਲਈ ਮਿਲੀ ਕਿੰਨੀ ਫੀਸ

ਰਿਪੋਰਟ ਵਿੱਚ, ਪੱਤਰਕਾਰ ਅਸ਼ੋਕ ਪਾਂਡੇ ਨੇ ਦੋਸ਼ ਲਾਇਆ ਹੈ ਕਿ ਸਲਮਾਨ ਖਾਨ ਨੇ ਉਸ ਉੱਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਉਸ ਨੂੰ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਮਾਮਲਾ ਅਪ੍ਰੈਲ 2019 ਦਾ ਜਦੋਂ ਸਲਮਾਨ ਖਾਨ ਸਾਈਕਲ ਚਲਾ ਰਹੇ ਸੀ। ਪੱਤਰਕਾਰ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਉਸ ਨੇ ਵੀਡੀਓ ਬਣਾਉਣ ਲਈ ਸਲਮਾਨ ਦੇ ਬਾਡੀਗਾਰਡਾਂ ਤੋਂ ਇਜਾਜ਼ਤ ਲਈ ਸੀ, ਫਿਰ ਵੀ 'ਦਬੰਗ' ਸਟਾਰ ਵੱਲੋਂ ਉਸ 'ਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਰਾਖੀ ਸਾਵੰਤ ਸਲਮਾਨ ਖਾਨ ਦੇ ਸਮਰਥਨ 'ਚ ਆ ਗਈ ਹੈ।


ਰਾਖੀ ਸਾਵੰਤ ਨੇ ਹਾਲ ਹੀ ਵਿੱਚ ਇੱਕ ਦਿੱਤੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਸਲਮਾਨ ਇੱਕ ਇਨਸਾਨ ਹਨ ਅਤੇ ਉਹ ਗੁੱਸੇ ਹੋ ਸਕਦੇ ਹਨ। ਉਸ ਨੇ ਅੱਗੇ ਕਿਹਾ ਕਿ ਸਲਮਾਨ ਨੇ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਸਲਮਾਨ ਦੇ ਲੱਖਾਂ ਪ੍ਰਸ਼ੰਸਕ ਹਨ ਪਰ ਕਿਤੇ ਨਾ ਕਿਤੇ ਉਨ੍ਹਾਂ ਨੂੰ ਜ਼ਿੰਦਗੀ ਦੀ ਖੁਸ਼ੀ ਤਾਂ ਨਹੀਂ ਮਿਲੀ। ਇੱਕ ਇਨਸਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਵੀ ਆਪਣੀ ਜ਼ਿੰਦਗੀ ਨਿੱਜ਼ੀ ਰੱਖਣ ਤੇ ਆਪਣੇ ਭਾਵ ਪ੍ਰਗਟਾਉਣ ਦੀ ਪੂਰੀ ਆਜ਼ਾਦੀ ਹੈ।

You may also like