ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਧਮਕੀ ਦੇਣ ਵਾਲੇ ਨੇ ਕਿਹਾ ਕੇ ਰਾਖੀ ਤੋਂ ਰਹੇ ਦੂਰ
ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਧਮਕੀ ਦੇਣ ਵਾਲੇ ਨੇ ਕਿਹਾ ਕੇ ਰਾਖੀ ਤੋਂ ਰਹੇ ਦੂਰ
Rakhi Sawant’s boyfriend Adil Khan has received threats :ਰਾਖੀ ਸਾਵੰਤ ਇਨ੍ਹੀਂ ਦਿਨੀਂ ਬੁਆਏਫ੍ਰੈਂਡ ਆਦਿਲ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਦੋਵੇਂ ਕੁਝ ਮਹੀਨਿਆਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਹੁਣ ਇਸ ਰਿਸ਼ਤੇ ਨੂੰ ਨਵਾਂ ਨਾਂ ਦੇਣਾ ਚਾਹੁੰਦੇ ਹਨ। ਰਾਖੀ ਕਈ ਵਾਰ ਆਦਿਲ ਨਾਲ ਵਿਆਹ ਦੀ ਗੱਲ ਕਹਿ ਚੁੱਕੀ ਹੈ। ਪਰ ਇਸੇ ਦੌਰਾਨ ਰਾਖੀ ਸਾਵੰਤ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਨੂੰ ਜਾਨੋਂ ਮਾਰ ਦੀ ਧਮਕੀ ਮਿਲੀ ਹੈ।

ਜਾਨੋ ਕੀ ਹੈ ਮਾਮਲਾ?
ਜੀ ਹਾਂ ਇਹ ਵੀਡੀਓ ਫ਼ਿਲਮ ਜਗਤ ਦੇ ਨਾਮੀ ਫੋਟੋਗ੍ਰਾਫਰ ਵਿਰਲ ਭਿਵਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਰਾਖੀ ਸਾਵੰਤ ਦੱਸੀ ਹੈ ਕਿ ਉਸਦੇ ਬੁਆਏਫ੍ਰੈਂਡ ਆਦਿਲ ਨੂੰ ਜਾਨੋਂ ਮਾਰਨ ਦੇ ਧਮਕੀ ਭਰੇ ਮੈਸੇਜੇ ਆ ਰਹੇ ਹਨ। ਜਿਸ ਚ ਰਾਖੀ ਤੇ ਆਦਿਲ ਨੇ ਦੱਸਿਆ ਹੈ ਕਿ ਮੈਸੇਜ ਚ ਲਿਖਿਆ ਹੈ ਕਿ ਰਾਖੀ ਤੋਂ ਦੂਰ ਰਹੋ। ਫਿਰ ਰਾਖੀ ਕਹਿੰਦੀ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਹਾਂ..ਅਸੀਂ ਕਿਸੇ ਦਾ ਕੀ ਬਿਗਾੜਿਆ ਹੈ..’।

ਇਸ ਵੀਡੀਓ ਰਾਖੀ ਨੇ ਇਹ ਵੀ ਕਹਿ ਕੇ ਉਨ੍ਹਾਂ ਨੂੰ ਪਤਾ ਨਹੀਂ ਕਿਉਂ ਸਾਨੂੰ ਕੋਈ ਜੁਦਾ ਕਰਨਾ ਚਾਹੁੰਦਾ ਹੈ। ਵੀਡੀਓ ‘ਚ ਰਾਖੀ ਕੁਝ ਭਾਵੁਕ ਹੁੰਦੀ ਹੋਈ ਵੀ ਨਜ਼ਰ ਆਈ। ਆਦਿਲ ਜੋ ਕਿ ਰਾਖੀ ਨੂੰ ਸੰਭਾਲਦਾ ਹੋਇਆ ਨਜ਼ਰ ਆ ਰਿਹਾ ਹੈ। ਪਰ ਇਸ ਵੀਡੀਓ ਨੂੰ ਦੇਖ ਯੂਜ਼ਰ ਰਾਖੀ ਨੂੰ ਹੀ ਟ੍ਰੋਲ ਕਰ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ ਹੈ- ਡਰਾਮਾ ਕੁਇਨ..ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਰਾਖੀ ਇਜ਼ ਰਾਖੀ...ਕਦੇ ਵੀ ਇੰਟਰਟੈਂਨਮੈਂਟ ਖਤਮ ਨਹੀਂ ਹੋ ਸਕਦਾ..’। ਇੱਕ ਯੂਜ਼ਰ ਨੇ ਲਿਖਿਆ ਹੈ ਇਤਨਾ ਫੇਕ ਕੋਈ ਕੈਸੇ ਹੋ ਸਕਦਾ ਹੈ। ਇਸ ਤਰ੍ਹਾਂ ਯੂਜ਼ਰ ਇਸ ਧਮਕੀ ਨੂੰ ਫੇਕ ਦੱਸ ਰਹੇ ਹਨ। ਹੁਣ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਧਮਕੀ ਵਾਲੇ ਮੈਸੇਜ 'ਚ ਕਿੰਨੀ ਸੱਚਾਈ ਹੈ।
ਦੱਸ ਦਈਏ ਕੰਟ੍ਰੋਵਰਸੀ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਬਿਜ਼ਨੈੱਸਮੈਨ ਆਦਿਲ ਦੁਰਾਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਛਾਈ ਹੋਈ ਹੈ। ਹਾਲ ਹੀ ਚ ਇਹ ਜੋੜਾ ਦੁਬਈ ‘ਚ ਨਜ਼ਰ ਆਇਆ ਸੀ। ਜਿੱਥੇ ਆਦਿਲ ਨੇ ਰਾਖੀ ਨੂੰ ਇੱਕ ਕੀਮਤੀ ਹੀਰਿਆਂ ਦਾ ਹਾਰ ਗਿਫਟ ਦਿੱਤਾ ਸੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
