ਅਕਸ਼ੈ ਕੁਮਾਰ ਆਪਣੀ ਆਨਸਕ੍ਰੀਨ ਭੈਣਾਂ ਦੇ ਨਾਲ ‘ਚਿੜੀ ਉੱਡ-ਕਾਂ ਉੱਡ’ ਖੇਡਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਅੰਦਾਜ਼

written by Lajwinder kaur | August 03, 2022

Raksha Bandhan: ਸੁਪਰਸਟਾਰ ਆਮਿਰ ਖ਼ਾਨ ਦੀ ਫਿਲਮ 'ਲਾਲ ਸਿੰਘ ਚੱਢਾ' ਅਤੇ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ 'ਰਕਸ਼ਾ ਬੰਧਨ' 11 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹਨ। ਅਕਸ਼ੈ ਕੁਮਾਰ ਵੀ ਆਪਣੀ ਫ਼ਿਲਮ ਰਕਸ਼ਾ ਬੰਧਨ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਮੋਸ਼ਨ ਕਰ ਰਹੇ ਹਨ।

ਹੋਰ ਪੜ੍ਹੋ : ‘Darlings’ ਫ਼ਿਲਮ ਦੇ ਪਹਿਲੇ ਗੀਤ 'La Ilaaj ' 'ਚ ਦੇਖਣ ਨੂੰ ਮਿਲ ਰਿਹਾ ਹੈ ਘਰੇਲੂ ਹਿੰਸਾ ਦਾ ਦਰਦ, ਆਲੀਆ ਭੱਟ-ਵਿਜੇ ਵਰਮਾ ਦੀ ਕਮਿਸਟਰੀ ਬੇਮਿਸਾਲ

Image Source: Instagram

ਐਕਟਰ ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਆਪਣੀ ਫ਼ਿਲਮ ਰਕਸ਼ਾ ਬੰਧਨ ਵਾਲੀ ਭੈਣਾਂ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋਏ ਉਹ ਹਵਾਈ ਜਹਾਜ਼ ‘ਚ ਨਜ਼ਰ ਆ ਰਹੇ ਹਨ। ਅਕਸ਼ੈ ਆਪਣੀ ਭੈਣਾਂ ਦੇ ਨਾਲ ਬੱਚਿਆਂ ਵਾਲੀ ਖੇਡ ਚਿੜੀ ਉੱਡ ਕਾਂ ਉੱਡ ਖੇਡਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਅਕਸ਼ੈ ਕੁਮਾਰ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

inside image of akshay kumar

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜੋ ਮਜ਼ਾ ਭੈਣਾਂ ਦੇ ਨਾਲ ਬਚਪਨ ‘ਚ ਖੇਡਾਂ ਖੇਡਣ ਦਾ ਹੈ ਉਸ ਦਾ ਕੋਈ ਮੁਕਾਬਲਾ ਨਹੀਂ ਹੈ...ਆਪਣੀਆਂ ਆਨਸਕ੍ਰੀਨ ਭੈਣਾਂ ਨਾਲ ਬਚਪਨ ਦੀਆਂ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਨਾ ਜਦੋਂ ਅਸੀਂ ਪ੍ਰਚਾਰ ਲਈ ਪੁਣੇ ਜਾ ਰਹੇ ਹਾਂ 💕#RakshaBandhan…8 days to go!’। ਇਸ ਵੀਡੀਓ ਉੱਤੇ ਛੇ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕਿਆ ਹੈ। ਐਕਟਰ ਅਕਸ਼ੈ ਕੁਮਾਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸ਼ੈ ਕੁਮਾਰ ਨੂੰ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਉਮੀਦਾਂ ਨੇ।

Here's how Akshay Kumar reacts to reports of him being India's highest taxpayer

 

View this post on Instagram

 

A post shared by Akshay Kumar (@akshaykumar)

You may also like