ਰਾਖੀ ਸਾਵੰਤ ਦੇ ਪਤੀ ਨੇ ਰਾਖੀ ਨੂੰ ਦਿੱਤਾ ਧੋਖਾ, ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਰਿਤੇਸ਼, ਇੱਕ ਬੱਚੇ ਦਾ ਹੈ ਬਾਪ

written by Rupinder Kaler | February 03, 2021

ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਅਕਸਰ ਕੋਈ ਨਾ ਕੋਈ ਖੁਲਾਸਾ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਵਾਇਰਲ ਹੋਈ ਇੱਕ ਵੀਡੀਓ ਵਿੱਚ ਉਹ ਕਹਿ ਰਹੀ ਹੈ ਕਿ ਉਸ ਦੇ ਪਤੀ ਰਿਤੇਸ਼ ਨੇ ਉਸ ਨੂੰ ਵੱਡਾ ਧੋਖਾ ਦਿੱਤਾ ਹੈ । ਇਸ ਵੀਡੀਓ ਵਿੱਚ ਰਾਖੀ ਦੱਸ ਰਹੀ ਹੈ ਕਿ ਰਿਤੇਸ਼ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ।

rakhi Sawant

ਹੋਰ ਪੜ੍ਹੋ :

ਰਿਹਾਨਾ ਦੇ ਟਵੀਟ ਤੋਂ ਬਾਅਦ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਮੱਚੀ ਖਲਬਲੀ, ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਕਰਕੇ ਫ਼ਿਲਮੀ ਸਿਤਾਰਿਆਂ ਨੇ ਰਿਹਾਨਾ ਦੀ ਕੀਤੀ ਸ਼ਲਾਘਾ

ਹਰਫ ਚੀਮਾ ਦੇ ਪਿੰਡ ਤੋਂ ਵੀ ਧਰਨੇ ਪ੍ਰਦਰਸ਼ਨ ਲਈ ਨਿਕਲੇ ਲੋਕ, ਗਾਇਕ ਨੇ ਵੀਡੀਓ ਸਾਂਝਾ ਕਰ ਕੀਤੀ ਅਪੀਲ

 

ਇਸ ਵੀਡੀਓ ਵਿੱਚ ਰਾਖੀ ਰਾਹੁਲ ਮਹਾਜ਼ਨ ਨੂੰ ਦੱਸਦੀ ਹੈ ਕਿ ਮੇਰੇ ਪਤੀ ਸ਼ਾਦੀਸ਼ੁਦਾ ਹੈ । ਉਸ ਨੇ ਮੈਨੂੰ ਦੱਸਿਆ ਨਹੀਂ ਸੀ । ਮੈਂ ਕਿੰਨਾ ਦਰਦ ਸਹਾਂ । ਉਸ ਦਾ ਇੱਕ ਬੱਚਾ ਹੈ । ਮੇਰਾ ਬੱਚਾ ਵੀ ਨਹੀਂ ਹੈ । ਇਸ ਤੋਂ ਪਹਿਲਾਂ ਰਾਖੀ ਦੇਵੋਲੀਨਾ ਨੂੰ ਦੱਸਦੀ ਹੋਈ ਭਾਵੁਕ ਹੋ ਜਾਂਦੀ ਹੈ ਕਿ ਮੇਰਾ ਵਿਆਹ ਲੀਗਲ ਨਹੀਂ ਹੈ ।

ਮੈਂ ਕੁਝ ਨਹੀਂ ਕਰ ਸਕਦੀ ।ਮੈਨੂੰ ਬੱਚਾ ਚਾਹੀਦਾ ਹੈ । ਜਿਸ ਤੋਂ ਬਾਅਦ ਦੇਵੋਲੀਨਾ ਰਾਖੀ ਨੂੰ ਕਹਿੰਦੀ ਹੈ ਕਿ ਤੂੰ ਉਸ ਨੂੰ ਛੱਡ ਕਿਉਂ ਨਹੀਂ ਦਿੰਦੀ ਤਾਂ ਰਾਖੀ ਕਹਿੰਦੀ ਹੈ ਕਿ ਇੱਕ ਹੀ ਜ਼ਿੰਦਗੀ ਹੈ ਤੇ ਇੱਕ ਹੀ ਪਤੀ ਹੋਵੇਗਾ । ਰਾਖੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੀ ਹੈ ਕਿ ਉਸ ਦਾ ਪਤੀ ਵਿਆਹ ਤੋਂ ਤੁਰੰਤ ਬਆਦ ਉਸ ਨੂੰ ਛੱਡ ਕੇ ਚਲਾ ਗਿਆ ।

You may also like